ਇਜ਼ਰਾਈਲ-ਹਮਾਸ ਜੰਗ, ਏਅਰ ਇੰਡੀਆ ਦੀਆਂ ਉਡਾਣਾਂ ਹੁਣ 14 ਅਕਤੂਬਰ ਤੱਕ ਰੱਦ

9 Oct 2023

TV9 Punjabi

ਹਮਾਸ ਦੇ ਹਮਲੇ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਹੈ। ਇਸ ਕਾਰਨ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਕਾਫੀ ਭਿਆਨਕ ਹੋ ਗਈ ਹੈ। ਇਸੇ ਕਾਰਨ ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।

ਇਜ਼ਰਾਈਲ-ਹਮਾਸ ਜੰਗ

Pic Credit: Freepik

ਏਅਰ ਇੰਡੀਆ ਨੇ ਐਤਵਾਰ ਨੂੰ ਕਿਹਾ ਕਿ ਉਸ ਦੀਆਂ ਦਿੱਲੀ-ਤੇਲ ਅਵੀਵ ਫਲਾਈਟਾਂ ਹੁਣ 14 ਅਕਤੂਬਰ ਤੱਕ ਰੱਦ ਰਹਿਣਗੀਆਂ। ਤੇਲ ਅਵੀਵ ਇਜ਼ਰਾਈਲ ਦੀ ਰਾਜਧਾਨੀ ਹੈ।

14 ਅਕਤੂਬਰ ਤੱਕ ਫਲਾਈਟਾਂ ਰੱਦ 

ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਇਹ ਫੈਸਲਾ ਏਅਰਲਾਈਨ ਦੇ ਕਰੂ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਗਿਆ ਹੈ। ਕੰਪਨੀ ਕਨਫਰਮ ਟਿਕਟਾਂ ਵਾਲੇ ਲੋਕਾਂ ਨੂੰ ਪੂਰਾ ਸਹਿਯੋਗ ਦੇਵੇਗੀ।

ਯਾਤਰੀ ਅਤੇ ਚਾਲਕ ਦਲ ਦੀ ਸੁਰੱਖਿਆ

ਏਅਰ ਇੰਡੀਆ ਦਿੱਲੀ ਅਤੇ ਤੇਲ ਅਵੀਵ ਵਿਚਕਾਰ ਹਰ ਹਫ਼ਤੇ 5 ਉਡਾਣਾਂ ਚਲਾਉਂਦੀ ਹੈ। ਇਹ ਉਡਾਣਾਂ ਸੋਮਵਾਰ, ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਇੱਥੋਂ ਰਵਾਨਾ ਹੁੰਦੀਆਂ ਹਨ।

ਭਾਰਤ ਤੋਂ ਹਫ਼ਤੇ ਵਿੱਚ 5 ਉਡਾਣਾਂ

ਏਅਰ ਇੰਡੀਆ ਨੇ ਸ਼ਨੀਵਾਰ ਨੂੰ ਤੇਲ ਅਵੀਵ ਤੋਂ ਦਿੱਲੀ ਦੀ ਫਲਾਈਟ ਵੀ ਰੱਦ ਕਰ ਦਿੱਤੀ ਸੀ। ਇਸ ਸਮੇਂ ਇਜ਼ਰਾਈਲ ਦੀ ਸਥਿਤੀ ਬਹੁਤ ਨਾਜ਼ੁਕ ਬਣੀ ਹੋਈ ਹੈ।

ਸ਼ਨੀਵਾਰ ਨੂੰ ਵੀ ਫਲਾਈਟ ਰੱਦ 

ਭਾਰਤ ਸਰਕਾਰ ਨੇ ਇਜ਼ਰਾਈਲ ਵਿੱਚ ਫਸੇ ਭਾਰਤੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਹੈ।

ਭਾਰਤ ਨੇ ਐਡਵਾਈਜ਼ਰੀ ਜਾਰੀ ਕੀਤੀ

ਕੇਂਦਰ ਸਰਕਾਰ ਨੇ ਐਮਰਜੈਂਸੀ ਦੀ ਸਥਿਤੀ ਵਿੱਚ ਸੰਪਰਕ ਕਰਨ ਲਈ ਇੱਕ ਐਮਰਜੈਂਸੀ ਨੰਬਰ ਜਾਰੀ ਕੀਤਾ ਹੈ। ਲੋਕਾਂ ਨੂੰ +97235226748 'ਤੇ ਆਪਣੇ ਸੁਨੇਹੇ ਛੱਡਣ ਲਈ ਕਿਹਾ ਗਿਆ ਹੈ।

ਭਾਰਤ ਨੇ ਹੈਲਪਲਾਈਨ ਜਾਰੀ ਕੀਤੀ 

ਹਮਾਸ-ਤਾਲਿਬਾਨ ਵਰਗੀਆਂ ਜਥੇਬੰਦੀਆਂ ਨੂੰ ਕੌਣ ਦਿੰਦਾ ਹੈ ਹਥਿਆਰ?