26 Feb 2024
TV9Punjabi
ਕੰਗਨਾ ਰਣੌਤ ਨੇ TV9 ਦੇ ਵਟ ਇੰਡੀਆ ਥਿੰਕਸ ਟੂਡੇ ਦੇ ਸੰਮੇਲਨ ਵਿੱਚ ਸ਼ਿਰਕਤ ਕੀਤੀ, ਜਿੱਥੇ ਉਸਨੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ।
ਇਸ ਇਵੈਂਟ 'ਚ ਫਿਲਮਾਂ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਇਹ ਵੀ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਦੀ ਤਸਵੀਰ ਬਣਾਉਣੀ ਚਾਹੀਦੀ ਹੈ।
ਕੰਗਨਾ ਨੇ ਕਿਹਾ, "ਸਾਨੂੰ ਆਪਣੇ ਸੱਭਿਆਚਾਰ ਅਤੇ ਸਮਾਜ ਬਾਰੇ ਰਿਅਲਇਸਟਿਕ ਫਿਲਮਾਂ ਬਣਾਉਣ ਦੀ ਲੋੜ ਹੈ।"
ਕੰਗਨਾ ਨੇ ਕਿਹਾ ਕਿ ਸਾਨੂੰ ਅਜਿਹੀਆਂ ਕਹਾਣੀਆਂ ਦਿਖਾਉਣ ਦੀ ਜ਼ਰੂਰਤ ਹੈ ਜੋ ਸਾਡੇ ਸੰਘਰਸ਼ ਬਾਰੇ ਹੋਣ, ਜੋ ਸਮਾਜ ਦੇ ਸੰਘਰਸ਼ ਨੂੰ ਦਰਸਾਉਂਦੀਆਂ ਹੋਣ।
ਕੰਗਨਾ ਨੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੇ ਥਲਾਈਵੀ ਵਿੱਚ ਨਿਭਾਏ ਕਿਰਦਾਰ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਉਸ ਕਿਰਦਾਰ ਰਾਹੀਂ ਉਨ੍ਹਾਂ ਨੂੰ ਸਿਆਸਤ ਬਾਰੇ ਬਹੁਤ ਡੂੰਘਾਈ ਤੋਂ ਪਤਾ ਲੱਗਾ।
ਉਸਨੇ ਕਿਹਾ, "ਇੱਕ ਔਰਤ ਹੋਣ ਦੇ ਨਾਤੇ, ਮੈਂ ਉਸ ਕਿਰਦਾਰ ਨੂੰ ਤਾਕਤਵਰ ਪਾਇਆ।"