ਕਪਤਾਨੀ ਵੀ ਕਰ ਚੁੱਕੇ ਹਨ ਅਨੁਰਾਗ ਠਾਕੁਰ

25 Feb 2024

TV9Punjabi

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਟੀਵੀ9 ਨੈੱਟਵਰਕ ਦੁਆਰਾ ਆਯੋਜਿਤ ਪ੍ਰਗਰਾਮ ਵੌਟ ਇੰਡੀਆ ਥਿੰਕਸ ਟੂਡੇ ਗਲੋਬਲ ਸਮਿਟ 2024 'ਚ ਹਿੱਸਾ ਲਿਆ। ਅਨੁਰਾਗ ਠਾਕੁਰ ਗਿਅਰਿੰਗ ਅਪ ਫੋਰ ਸਪੋਰਟਸ ਅਸੈਂਡੰਸੀ ਦਾ ਹਿੱਸਾ ਬਣੇ।

ਅਨੁਰਾਗ ਠਾਕੁਰ ਹੋਏ ਸ਼ਾਮਲ

ਅਨੁਰਾਗ ਠਾਕੁਰ ਨੇ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਖੇਡ ਦੀ ਦੁਨੀਆਂ 'ਚ ਕੀਤੇ ਜਾ ਰਹੇ ਕੰਮ ਅਤੇ ਖਿਡਾਰੀਆਂ ਦੀ ਸੁਵਿਧਾਵਾਂ ਦੇ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਵੀ ਗੱਲ ਕੀਤੀ।

ਖੇਡ ਖੇਤਰ 'ਚ ਹੋ ਰਿਹਾ ਭਰਪੂਰ ਕੰਮ

ਇਸ ਦੌਰਾਨ ਅਨੁਰਾਗ ਠਾਕੁਰ ਨੇ ਆਪਣੇ ਕ੍ਰਿਕਟ ਕਰਿਅਰ ਦੇ ਬਾਰੇ ਵੀ ਦੱਸਿਆ। ਨਾਲ ਉਨ੍ਹਾਂ ਨੇ ਇਸ ਵੀ ਦੱਸਿਆ ਕਿ ਕਿਸ ਤਰ੍ਹਾਂ ਕ੍ਰਿਕਟ ਛੱਡ ਕੇ ਉਹ ਰਾਜਨੀਤੀ ਦਾ ਹਿੱਸਾ ਬਣ ਗਏ।

ਕ੍ਰਿਕਟਰ ਵੀ ਰਹਿ ਚੁੱਕੇ ਹਨ ਅਨੁਰਾਗ ਠਾਕੁਰ

ਅਨੁਰਾਗ ਠਾਕੁਰ ਨੇ ਦੱਸਿਆ ਕਿ ਉਹ ਪੰਜਾਬ-ਨਾਰਥ ਜ਼ੋਨ ਦੀ ਟੀਮ ਦੇ ਕਪਤਾਨ ਵੀ ਰਹੇ। ਉਹ ਕ੍ਰਿਕਟ ਛੱਡਣਾ ਨਹੀਂ ਚਾਹੁੰਦੇ ਸਨ, ਪਰ ਪਰਿਵਾਰ ਦੀ ਹਾਲਤ ਕਰਕੇ ਕ੍ਰਿਕਟ ਛੱਡਣਾ ਪਿਆ।

ਹਾਲਾਤਾਂ ਕਰਕੇ ਛੱਡਿਆ ਕ੍ਰਿਕਟ

ਅਨੁਰਾਗ ਠਾਕੁਰ ਨੇ ਦੱਸਿਆ ਕਿ ਉਹ 25 ਸਾਲਾਂ ਦੀ ਉਮਰ 'ਚ ਹਿਮਾਚਲ ਕ੍ਰਿਕਟ ਐਸੋਸਿਏਸ਼ਨ ਦੇ ਪ੍ਰਧਾਨ ਬਣੇ, ਉਸ ਸਮੇਂ ਉੱਥੇ ਕੋਈ ਸਟੇਡਿਅਮ ਨਹੀਂ ਸੀ ਅਤੇ ਉਨ੍ਹਾਂ ਨੇ 26 ਸਾਲਾਂ ਦੀ ਉਮਰ 'ਚ ਸਟੇਡੀਅਮ ਬਣਵਾ ਦਿੱਤਾ।

ਧਰਮਸ਼ਾਲਾ 'ਚ ਬਣਵਾਇਆ ਸਟੇਡੀਅਮ

ਕੇਂਦਰੀ ਮੰਤਰੀ ਨੇ ਦੱਸਿਆ ਕਿ ਸਟੇਡੀਅਮ ਤਿਆਰ ਹੋਇਆ ਤਾਂ ਉਸ ਸਮੇਂ ਇਸ 'ਤੇ ਰਾਜਨੀਤੀ ਹੋਣ ਲੱਗ ਪਈ ਪਰ ਉਹ ਰਾਜਨੀਤੀ ਤੋਂ ਦੂਰ ਸਨ ਪਰ ਫਿਰ ਦਰਵਾਜੇ ਖੁੱਲ ਗਏ ਅਤੇ ਉਹ ਹੁਣ ਚਾਰ ਵਾਰ ਸੰਸਦ ਮੈਂਬਰ ਬਣ ਚੁੱਕੇ ਹਨ।

ਇਸ ਤਰ੍ਹਾ ਰਾਜਨੀਤੀ 'ਚ ਆ ਗਏ

ਤਣਾਅ ਨੂੰ ਘੱਟ ਕਰਨ ਲਈ ਇਨ੍ਹਾਂ 5 ਟਿਪਸ ਦੀ ਪਾਲਣਾ ਕਰੋ