27 Feb 2024
TV9Punjabi
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ TV9 ਨੈੱਟਵਰਕ ਦੀ What India Thinks Today ਸੱਤਾ ਸੰਮੇਲਨ ਵਿੱਚ ਹਿੱਸਾ ਲਿਆ।
ਇਸ ਪ੍ਰੋਗਰਾਮ 'ਚ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਖੂਬ ਤਾਰੀਫ ਕੀਤੀ ਅਤੇ ਕਿਸਾਨਾਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਨੂੰ ਘੇਰਿਆ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣਾ ਹੱਕ ਮੰਗ ਰਹੇ ਹਨ ਪਰ ਉਨ੍ਹਾਂ ਨੂੰ ਦਿੱਲੀ ਵਿੱਚ ਦਾਖਲ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ।
ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਪਾਕਿਸਤਾਨ ਸਰਹੱਦ 'ਤੇ ਲਗਾਏ ਗਏ ਬੈਰੀਕੇਡ ਨਾਲੋਂ ਵੱਧ ਬੈਰੀਕੇਡ ਲਗਾਏ ਹਨ।
ਸੀਐੱਮ ਮਾਨ ਨੇ ਕਿਹਾ ਅਸੀਂ ਦੂਜੇ ਦੇਸ਼ਾਂ ਤੋਂ ਦਾਲਾਂ ਇੰਪੋਰਟ ਕਰਦੇ ਹਾਂ। ਪੰਜਾਬ ਦਾ ਕਿਸਾਨ ਇਸ ਤੋਂ ਵੱਧ ਉਤਪਾਦਨ ਕਰ ਸਕਦਾ ਹੈ, ਪਰ ਇਸ ਲਈ ਐਮ.ਐਸ.ਪੀ. ਦੇਣਾ ਕੇਂਦਰ ਸਰਕਾਰ ਨੂੰ MSP ਲਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਭਗਵੰਤ ਮਾਨ ਨੇ ਪ੍ਰੋਗਰਾਮ 'ਚ ਕਿਹਾ ਕਿ ਉਹ ਆਮ ਆਦਮੀ ਪਾਰਟੀ 'ਚ ਨੇਤਾ ਬਣਨ ਜਾਂ ਕੋਈ ਅਹੁਦਾ ਸੰਭਾਲਣ ਨਹੀਂ ਆਏ ਹਨ। ਉਹ ਪਾਰਟੀ ਵਿੱਚ ਇਸ ਲਈ ਹੈ ਤਾਂ ਜੋ ਉਹ ਦੂਜੇ ਲੋਕਾਂ ਦਾ ਭਲਾ ਕਰ ਸਕੇ।
ਇਸ ਦੌਰਾਨ ਉਨ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਆਈਆਰਐਸ ਹਨ, ਜੇਕਰ ਉਹ ਚਾਹੁੰਦੇ ਤਾਂ ਲੱਖਾਂ-ਕਰੋੜਾਂ ਰੁਪਏ ਕਮਾ ਸਕਦੇ ਸਨ ਪਰ ਉਹ ਪਾਰਟੀ ਵਿੱਚ ਇਸ ਲਈ ਹਨ ਕਿਉਂਕਿ ਉਹ ਜਨਤਾ ਲਈ ਕੰਮ ਕਰਨਾ ਚਾਹੁੰਦੇ ਹਨ।