27 August 2023
TV9 Punjabi
Pic Credit: FreePik
ਬੱਚਿਆਂ 'ਚ ਅਕਸਰ ਅੰਗੂਠਾ ਚੂਸਣ ਦੀ ਆਦਤ ਹੁੰਦੀ ਹੈ,ਜੋ ਬਚਪਨ 'ਚ ਸ਼ੁਰੂ ਹੁੰਦੀ ਹੈ. ਇਸ ਦੇ ਕਈ Side-Effects ਵੀ ਨੇ।
ਮਾਹਿਰਾਂ ਦੇ ਮੁਤਾਬਕ,ਬੱਚੇ ਆਪਣੇ ਅੰਗੂਠੇ ਚੂਸਦੇ ਹਨ ਕਿਉਂਕਿ ਉਹਨਾਂ ਵਿੱਚ ਇੱਕ ਕੁਦਰਤੀ ਜੜਤਾ ਅਤੇ ਚੂਸਣ ਵਾਲਾ ਪ੍ਰਤੀਬਿੰਬ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਬੱਚੇ ਆਪਣੇ ਅੰਗੂਠੇ ਨੂੰ ਚੂਸਣ ਨਾਲ ਸੁਰੱਖਿਅਤ ਮਹਿਸੂਸ ਕਰਦੇ ਹਨ।
2 ਤੋਂ 3 ਸਾਲ ਤੱਕ ਦੇ ਬੱਚਿਆਂ ਦਾ ਅੰਗੂਠਾ ਚੂਸਣਾ ਆਮ ਗੱਲ ਹੈ । ਪਰ ਜੇਕਰ ਇਸ ਤੋਂ ਵੱਡੇ ਬੱਚੇ ਇਹ ਕਰਨ ਤਾਂ ਉਹ ਪਰੇਸ਼ਾਨੀ ਵਾਲੀ ਗੱਲ ਹੈ।
ਅੱਜ ਅਸੀਂ ਤੁਹਾਨੂੰ ਇਸਦੇ ਕਾਰਨ ਅਤੇ ਉਪਾਅ ਦੱਸਾਂਗੇ ਕਿ ਕਿਉਂ ਛੋਟੇ ਬੱਚੇ ਅਕਸਰ ਅੰਗੂਠਾ ਚੂਸਣਾ ਲੱਗ ਜਾਂਦੇ ਹਨ ਅਤੇ ਇਸ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ।
ਕਈ ਵਾਰ ਭੁੱਖੇ ਰਹਿਣ ਕਾਰਨ ਬੱਚੇ ਅੰਗੂਠਾ ਚੂਸਣ ਲੱਗ ਜਾਂਦੇ ਹਨ. ਇਸ ਲਈ ਜ਼ਿਆਦਾ ਟਾਈਮ ਤੱਕ ਬੱਚਿਆਂ ਨੂੰ ਭੁੱਖਾ ਨਾ ਰਖੋ।