13-07- 2024
TV9 Punjabi
Author: Ramandeep Singh
12 ਜੁਲਾਈ ਨੂੰ ਏਸ਼ੀਆ ਦੇ ਸਭ ਤੋਂ ਅਮੀਰ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨੇ ਆਪਣੀ ਪ੍ਰੇਮਿਕਾ ਰਾਧਿਕਾ ਮਰਚੈਂਟ ਨਾਲ ਵਿਆਹ ਕੀਤਾ। ਇਸ ਵਿਆਹ 'ਚ ਦੇਸ਼-ਵਿਦੇਸ਼ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣ ਲਈ ਪਹੁੰਚੀਆਂ।
ਅਨੰਤ-ਰਾਧਿਕਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਹੁਣ ਤੱਕ ਪ੍ਰਿਯੰਕਾ ਚੋਪੜਾ, ਨਿਕ ਜੋਨਸ, ਕਿਮ ਅਤੇ ਖਲੋਏ ਕਰਦਸ਼ੀਅਨ ਸਮੇਤ ਅੰਤਰਰਾਸ਼ਟਰੀ ਸੈਲੇਬਸ ਮੁੰਬਈ ਪਹੁੰਚੇ।
ਪਰ ਇਸ ਦੌਰਾਨ ਦਿਲਚਸਪ ਗੱਲ ਇਹ ਹੈ ਕਿ ਇੰਟਰਨੈੱਟ 'ਤੇ ਸੋਸ਼ਲ ਮੀਡੀਆ ਦੇ ਕਈ ਦਰਸ਼ਕਾਂ ਨੇ ਦੱਸਿਆ ਕਿ ਕਿਵੇਂ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਅੰਬਾਨੀ ਦੇ ਵਿਆਹ ਦਾ ਹਿੱਸਾ ਨਹੀਂ ਹਨ।
ਦੱਸਿਆ ਜਾ ਰਿਹਾ ਹੈ ਕਿ ਅਨੰਤ-ਰਾਧਿਕਾ ਦੇ ਵਿਆਹ 'ਚ ਅੰਬਾਨੀ ਪਰਿਵਾਰ ਨੇ ਮਨੀਸ਼ ਮਲਹੋਤਰਾ ਅਤੇ ਅਬੂ ਜਾਨੀ ਸੰਦੀਪ ਖੋਸਲਾ ਦੇ ਡਿਜ਼ਾਈਨ ਕੀਤੇ ਆਊਟਫਿਟਸ ਪਹਿਨੇ ਹਨ। ਅੰਬਾਨੀ ਪਰਿਵਾਰ ਨੇ ਸਬਿਆਸਾਚੀ ਦੇ ਕੱਪੜੇ ਨਹੀਂ ਪਹਿਨੇ।
ਰੇਡਿਟ 'ਤੇ ਅੰਬਾਨੀ ਵੱਲੋਂ ਸਬਿਆਸਾਚੀ ਦੇ ਕੱਪੜੇ ਨਾ ਪਹਿਨਣ ਦਾ ਕਾਰਨ ਕਾਰੋਬਾਰੀ ਕਦਮ ਦੱਸਿਆ ਜਾ ਰਿਹਾ ਹੈ। ਅਸਲ ਵਿੱਚ ਆਦਿਤਿਆ ਬਿਰਲਾ ਦੀ ਭਾਰਤੀ ਲਗਜ਼ਰੀ ਡਿਜ਼ਾਈਨਰ ਲੇਬਲ ਸਬਿਆਸਾਚੀ ਵਿੱਚ 51 ਪ੍ਰਤੀਸ਼ਤ ਹਿੱਸੇਦਾਰੀ ਹੈ, ਜੋ ਕਿ ਸਬਿਆਸਾਚੀ ਮੁਖਰਜੀ ਦੀ ਮਲਕੀਅਤ ਵਾਲਾ ਇੱਕ ਬ੍ਰਾਂਡ ਹੈ।
2021 ਵਿੱਚ, ਆਦਿਤਿਆ ਬਿਰਲਾ ਫੈਸ਼ਨ ਐਂਡ ਰਿਟੇਲ ਲਿਮਿਟੇਡ ਨੇ ਸਬਿਆਸਾਚੀ ਲੇਬਲ ਵਿੱਚ 51 ਪ੍ਰਤੀਸ਼ਤ ਹਿੱਸੇਦਾਰੀ ਲਈ ਕਥਿਤ ਤੌਰ 'ਤੇ 398 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।
ਦੂਜੇ ਪਾਸੇ, ਰਿਲਾਇੰਸ ਬ੍ਰਾਂਡਸ ਲਿਮਟਿਡ ਨੇ ਮਨੀਸ਼ ਮਲਹੋਤਰਾ ਦੀ ਕੰਪਨੀ ਐਮਐਮ ਸਟਾਈਲਜ਼ ਪ੍ਰਾਈਵੇਟ ਲਿਮਟਿਡ ਵਿੱਚ 40% ਹਿੱਸੇਦਾਰੀ ਹਾਸਲ ਕੀਤੀ ਸੀ ਅਤੇ ਰਿਤੂ ਕੁਮਾਰ ਦੇ ਲੇਬਲ ਵਿੱਚ 52% ਹਿੱਸੇਦਾਰੀ ਵੀ ਹਾਸਲ ਕੀਤੀ ਸੀ।
2022 ਵਿੱਚ, ਰਿਲਾਇੰਸ ਬ੍ਰਾਂਡਸ ਲਿਮਿਟੇਡ ਨੇ ਅਬੂ ਜਾਨੀ ਸੰਦੀਪ ਖੋਸਲਾ ਵਿੱਚ 51% ਹਿੱਸੇਦਾਰੀ ਲਈ ਨਿਵੇਸ਼ ਕੀਤਾ। ਜਿਸ ਕਾਰਨ ਅੰਬਾਨੀ ਪਰਿਵਾਰ ਸਬਿਆਸਾਚੀ ਨੂੰ ਛੱਡ ਕੇ ਸਿਰਫ ਅਬੂ ਜਾਨੀ ਖੋਸਲਾ ਅਤੇ ਮਨੀਸ਼ ਮਲਹੋਤਰਾ ਦੇ ਕੱਪੜੇ ਪਾਉਂਦਾ ਹੈ।