ਸਰਦੀਆਂ ਵਿੱਚ ਕਿਹੜਾ ਸੂਪ ਪੀਣਾ ਚਾਹੀਦਾ ਹੈ? ਮਾਹਿਰ ਤੋਂ ਜਾਣੋ

29-12- 2024

TV9 Punjabi

Author: Rohit

ਸਰਦੀਆਂ ਵਿੱਚ ਹਰ ਵਿਅਕਤੀ ਨੂੰ ਆਪਣੀ ਖੁਰਾਕ ਵਿੱਚ ਸੂਪ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਸੂਪ ਪੀਣ ਦੇ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ।

ਸਰਦੀਆਂ ਵਿੱਚ ਪੀਓ ਸੂਪ

ਸੂਪ ਪੀਣ ਨਾਲ ਇਮਿਊਨਿਟੀ ਵਧਦੀ ਹੈ ਅਤੇ ਵਾਇਰਲ ਇਨਫੈਕਸ਼ਨ ਦਾ ਖਤਰਾ ਵੀ ਘੱਟ ਹੁੰਦਾ ਹੈ। ਮਾਹਿਰਾਂ ਤੋਂ ਜਾਣੋ ਸਰਦੀਆਂ ਵਿੱਚ ਕਿਹੜਾ ਸੂਪ ਪੀਣਾ ਚਾਹੀਦਾ ਹੈ

ਇਮਿਊਨਿਟੀ ਵਧਾਓ

ਨਿਊਟ੍ਰੀਸ਼ਨਿਸਟ ਨਮਾਮੀ ਅਗਰਵਾਲ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਸੂਪ ਪੀਣ ਨਾਲ ਇਲੈਕਟ੍ਰੋਲਾਈਟਸ ਦੀ ਕਮੀ ਨਹੀਂ ਹੁੰਦੀ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲਦੀ ਹੈ

ਮਾਹਰਾ ਦੀ ਰਾਏ

ਜੇਕਰ ਸਰਦੀਆਂ ਕਾਰਨ ਤੁਸੀ ਬਿਮਾਰ ਹੋ ਗਏ ਹੋ ਤਾਂ ਅਦਰਕ ਅਤੇ ਹਲਦੀ ਦਾ ਸੂਪ ਜ਼ਰੂਰ ਪੀਓ। ਇਹ ਸਰੀਰ ਨੂੰ ਆਰਾਮ ਦੇਣ ਵਿੱਚ ਮਦਦ ਕਰਨਗੇ

ਅਦਰਕ ਅਤੇ ਹਲਦੀ ਦਾ ਸੂਪ

ਦਾਲ ਵਿੱਚ ਪ੍ਰੋਟੀਨ ਅਤੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਸਰਦੀਆਂ ਵਿੱਚ ਤੁਸੀਂ ਮੂੰਗੀ ਦੀ ਦਾਲ ਦਾ ਸੂਪ ਪੀ ਸਕਦੇ ਹੋ। ਇਹ ਵਿਟਾਮਿਨ ਬੀ12 ਨੂੰ ਵੀ ਪੂਰਾ ਕਰੇਗਾ

ਦਾਲ ਦਾ ਸੂਪ

ਭਾਰ ਘਟਾਉਣ ਲਈ ਕੱਦੂ ਨੂੰ ਵੀ ਆਪਣੀ ਡਾਈਟ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਰਦੀਆਂ 'ਚ ਇਸ ਦਾ ਸੂਪ ਵੀ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਕੱਦੂ ਦਾ ਸੂਪ

ਇਸ ਤੋਂ ਇਲਾਵਾ ਤੁਸੀਂ ਟਮਾਟਰ, ਮਸ਼ਰੂਮ, ਬਰੋਕਲੀ, ਮਿਕਸਡ ਸਬਜ਼ੀਆਂ ਵਰਗੇ ਸੂਪ ਵੀ ਸ਼ਾਮਲ ਕਰ ਸਕਦੇ ਹੋ। ਜੇਕਰ ਤੁਹਾਨੂੰ ਕਿਸੇ ਵੀ ਸਬਜ਼ੀ ਤੋਂ ਐਲਰਜੀ ਹੈ ਤਾਂ ਇਸ ਦਾ ਸੂਪ ਨਾ ਪੀਓ।

ਇਹ ਸੂਪ ਹਨ ਸਿਹਤਮੰਦ

AK-47 ਸਾਹਮਣੇ ਅਰਜੁਨ ਤੇਂਦੁਲਕਰ ਦਾ ਆਤਮ ਸਮਰਪਣ