ਈਸਾ ਮਸੀਹ ਦਾ ਯਹੂਦੀ ਧਰਮ ਨਾਲ ਕੀ ਸਬੰਧ ਹੈ?

24-12- 2024

TV9 Punjabi

Author: Rohit

ਯਹੂਦੀ ਅਤੇ ਈਸਾਈ ਧਰਮ ਦੋਵੇਂ ਹੀ ਸੰਸਾਰ ਦੇ ਪ੍ਰਮੁੱਖ ਧਰਮਾਂ 'ਚ ਗਿਣੇ ਜਾਂਦੇ ਹਨ। ਇਨ੍ਹਾਂ ਦੋਹਾਂ ਧਰਮਾਂ 'ਚ ਬਹੁਤ ਸਾਰੀਆਂ ਸਮਾਨਤਾਵਾਂ ਦੇਖੀਆਂ ਜਾ ਸਕਦੀਆਂ ਹਨ। ਦੋਹਾਂ ਧਰਮਾਂ ਦਾ ਪਵਿੱਤਰ ਗ੍ਰੰਥ ਬਾਈਬਲ ਹੈ। Pic Credit: Instagram

ਦੁਨੀਆ ਦੇ ਪ੍ਰਮੁੱਖ ਧਰਮ

ਈਸਾਈ ਲੋਕ ਈਸਾ ਮਸੀਹ ਦੇ ਜਨਮ ਦਿਨ ਨੂੰ ਕ੍ਰਿਸਮਸ ਵਜੋਂ ਮਨਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ  ਈਸਾ ਮਸੀਹ ਦਾ ਯਹੂਦੀ ਧਰਮ ਨਾਲ ਵੀ ਡੂੰਘਾ ਸਬੰਧ ਹੈ।

ਈਸਾ ਮਸੀਹ ਦੇ ਨਾਲ ਰਿਸ਼ਤਾ

ਮੰਨਿਆ ਜਾਂਦਾ ਹੈ ਕਿ ਯਿਸੂ ਮਸੀਹ ਦਾ ਜਨਮ ਇੱਕ ਯਹੂਦੀ ਪਰਿਵਾਰ 'ਚ ਹੋਇਆ ਸੀ। ਕਿਹਾ ਜਾਂਦਾ ਹੈ ਕਿ ਉਹ ਇਜ਼ਰਾਈਲ ਦੇ ਬੇਤਲਹਮ 'ਚ ਇੱਕ ਯਹੂਦੀ ਪਰਿਵਾਰ 'ਚ ਪੈਦਾ ਹੋਏ ਸੀ।

ਯਹੂਦੀ ਪਰਿਵਾਰ 'ਚ ਪੈਦਾ ਹੋਏ ਸੀ

ਈਸਾਈ ਧਰਮ ਦੀ ਸ਼ੁਰੂਆਤ ਤੋਂ ਬਾਅਦ, ਇਸ 'ਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕ ਯਹੂਦੀ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਈਸਾ ਮਸੀਹ ਵੀ ਆਪਣੇ ਆਪ ਨੂੰ ਯਹੂਦੀ ਮੰਨਦੇ ਸੀ।

ਈਸਾ ਮਸੀਹ ਆਪਣੇ ਆਪ ਨੂੰ ਯਹੂਦੀ ਮੰਨਦੇ ਸੀ

ਈਸਾ ਮਸੀਹ ਨੇ ਯਹੂਦੀ ਧਰਮ ਦੇ ਇੱਕ ਨਵੇਂ ਰੂਪ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਹ ਮੰਨਿਆ ਜਾਂਦਾ ਹੈ ਕਿ ਈਸਾ ਮਸੀਹ ਦੇ ਬਹੁਤ ਸਾਰੇ ਚੇਲੇ ਯਹੂਦੀ ਵੀ ਸਨ।

ਈਸਾ ਮਸੀਹ ਦੇ ਯਹੂਦੀ ਚੇਲੇ

ਹਾਲਾਂਕਿ, ਯਹੂਦੀ ਧਰਮ ਸ਼ਾਸਤਰ 'ਚ ਪ੍ਰਭੂ ਈਸਾ ਨੂੰ  ਸ਼ਾਮਲ ਨਹੀਂ ਕੀਤਾ ਗਿਆ ਹੈ। ਯਹੂਦੀ ਈਸਾ ਨੂੰ ਮਸੀਹਾ ਦੇ ਰੂਪ 'ਚ ਨਹੀਂ ਮੰਨਦੇ।

ਇਸ ਧਰਮ ਸ਼ਾਸਤਰ 'ਚ ਈਸਾ ਸ਼ਾਮਲ ਨਹੀਂ

ਯਹੂਦੀ ਧਰਮ ਦੇ ਲੋਕ ਵਿਸ਼ਵਾਸ ਕਰਦੇ ਹਨ ਕਿ ਮਸੀਹਾ ਅਜੇ ਆਉਣਾ ਹੈ। ਜਦੋਂ ਕਿ ਈਸਾਈ ਧਰਮ 'ਚ ਈਸਾ ਮਸੀਹ ਨੂੰ ਮਸੀਹਾ ਮੰਨਿਆ ਜਾਂਦਾ ਹੈ।

ਮਸੀਹਾ ਅਜੇ ਆਉਣਾ ਹੈ

ਕ੍ਰਿਸਮਿਸ 'ਤੇ ਸਭ ਤੋਂ ਵੱਧ ਵਿਕਦਾ ਹੈ ਰਮ ਦਾ ਬਣਿਆ ਇਹ ਕੇਕ, ਇਹਨਾਂ ਵੱਡਾ ਹੈ ਬਾਜ਼ਾਰ