-1-11- 2025
TV9 Punjabi
Author:Yashika.Jethi
ਰਾਜਸਥਾਨ ਦੇ ਸੀਕਰ ਵਿੱਚ ਸਥਿਤ ਖਾਟੂ ਸ਼ਿਆਮ ਮੰਦਿਰ ਬਹੁਤ ਮਸ਼ਹੂਰ ਹੈ ਜਿੱਥੇ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਪਹੁੰਚਦੇ ਹਨ ਅਤੇ ਸ਼ਿਆਮ ਜੀ ਦੇ ਦਰਸ਼ਨ ਕਰਦੇ ਹਨ।
ਇਸ ਮੰਦਿਰ ਦੇ ਨੇੜੇ ਇਕ ਕੁੰਡ ਹੈ। ਜਿਸ ਨੂੰ ਲੈ ਕੇ ਕਈ ਮਾਨਤਾਵਾਂ ਹਨ। ਖਾਟੂ ਮੰਦਿਰ ਆਉਣ ਵਾਲੇ ਸ਼ਰਧਾਲੂ ਇਸ ਕੁੰਡ ਵਿਚ ਜ਼ਰੂਰ ਇਸ਼ਨਾਨ ਕਰਦੇ ਹਨ।
ਧਾਰਮਿਕ ਮਾਨਤਾਵਾਂ ਦੇ ਅਨੁਸਾਰ ਸ਼ਿਆਮ ਕੁੰਡ ਵਿਚ ਇਸਨਾਨ ਕਰਨ ਨਾਲ ਜਿਨ੍ਹਾਂ ਕੋਲ ਕੋਈ ਸੰਤਾਨ ਨਹੀਂ ਉਨ੍ਹਾਂ ਨੂੰ ਸੰਤਾਨ ਦੀ ਪ੍ਰਾਪਤੀ ਹੁੰਦੀ ਹੈ।
ਮੰਨਿਆ ਜਾਂਦਾ ਹੈ ਕਿ ਸ਼ਿਆਮ ਕੁੰਡ ਵਿਚ ਇਸਨਾਨ ਕਰਨ ਨਾਲ ਪਾਪਾਂ ਤੋਂ ਮੁਕਤੀ ਮਿਲਦੀ ਹੈ ਅਤੇ ਪੁਨ ਦੀ ਪ੍ਰਾਪਤੀ ਹੁੰਦੀ ਹੈ।
ਕੁਝ ਮਾਨਤਾਵਾਂ ਦੇ ਅਨੁਸਾਰ ਇਸ ਸ਼ਿਆਮ ਕੁੰਡ ਦੇ ਪਵਿਤਰ ਜਲ ਵਿਚ ਇਸਨਾਨ ਕਰਨ ਨਾਲ ਚਰਮ ਦੇ ਰੋਗ ਦੂਰ ਹੁੰਦੇ ਹਨ। ਇਸ ਲਈ ਇਸ ਨੂੰ ਬਹੁਤ ਪਵਿਤੱਰ ਮੰਨਿਆ ਜਾਂਦਾ ਹੈ।
ਸ਼ਿਆਮ ਕੁੰਡ ਵਿਚ ਇਸਨਾਨ ਕਰਨ ਨਾਲ ਭਗਤਾਂ ਨੂੰ ਬਾਬਾ ਸ਼ਿਆਮ ਦੀ ਕ੍ਰਿਪਾ ਹੁੰਦੀ ਹੈ। ਜਿਸ ਨਾਲ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ।