13-10- 2025
TV9 Punjabi
Author: Yashika Jethi
ਕਤੱਕ ਮਹੀਨੇ ਵਿੱਚ ਪੈਣ ਵਾਲਾ ਦੀਵਾਲੀ ਦਾ ਤਿਉਹਾਰ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਸਾਲ ਇਹ ਤਿਉਹਾਰ 18 ਅਕਤੂਬਰ ਨੂੰ ਸ਼ੁਰੂ ਹੋਵੇਗਾ ਅਤੇ 23 ਤਰੀਕ ਤੱਕ ਮਨਾਇਆ ਜਾਵੇਗਾ ।
ਇਹ ਉਹ ਸਮਾਂ ਮੰਨਿਆ ਜਾਂਦਾ ਹੈ ਜਦੋਂ ਮਾਤਾ ਲਕਸ਼ਮੀ ਅਤੇ ਭਗਵਾਨ ਗਣੇਸ਼ ਧਰਤੀ 'ਤੇ ਆਉਂਦੇ ਹਨ। ਇਸ ਲਈ ਦੀਵਾਲੀ ਲਈ ਕੁਝ ਵਿਸ਼ੇਸ਼ ਨਿਯਮ ਦੱਸੇ ਗਏ ਹਨ।
ਦੀਵਾਲੀ ਦੌਰਾਨ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਨਾਲ ਘਰ ਵਿੱਚ ਖੁਸ਼ਹਾਲੀ ਨਹੀਂ ਆਉਂਦੀ ਹੈ। ਜਾਣੋ ਕਿਹੜੇ ਕੰਮ ਇਸ ਸਮੇਂ ਨਹੀਂ ਕਰਨੇ ਚਾਹੀਦਾ ਹਨ ।
ਦੀਵਾਲੀ ਦੌਰਾਨ ਤਾਮਸਿਕ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਸਮੇਂ ਤਾਮਸਿਕ ਪਦਾਰਥਾਂ ਦਾ ਸੇਵਨ ਵਰਜਿਤ ਹੈ। ਇਸ ਲਈ ਦੀਵਾਲੀ ਤੇ ਗਲਤੀ ਨਾਲ ਵੀ ਤਾਮਸਿਕ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ।
ਅ
ਦੀਵਾਲੀ ਦੌਰਾਨ ਚਾਕੂ,ਕੈਂਚੀ ਜਾਂ ਕੋਈ ਵੀ ਤਿੱਖੀ ਚੀਜ਼ ਖਰੀਦਣ ਦੀ ਮਨਾਹੀ ਹੈ। ਇਸ ਲਈ ,ਇਸ ਸਮੇਂ ਤੇ ਇਨ੍ਹਾਂ ਚੀਜ਼ਾਂ ਨੂੰ ਖਰੀਦਣ ਤੋਂ ਬਚਣਾ ਚਾਹੀਦਾ ਹੈ।
ਅ
ਦੀਵਾਲੀ ਸਮੇਂ ਬਜੁਰਗਾਂ ਦਾ ਅਪਮਾਨ ਨਾ ਕਰੋ। ਆਪਣੇ ਪਰਿਵਾਰ ਵਿੱਚ ਭੁੱਲ ਕੇ ਵੀ ਕਿਸੇ ਵੀ ਤਰ੍ਹਾਂ ਦਾ ਝਗੜਾ ਜਾਂ ਬਹਿਸ ਨਾ ਕਰੋ ।
ਅ
ਦੀਵਾਲੀ ਦੇ ਸ਼ੁਭ ਮੌਕੇ 'ਤੇ ਕਾਲੇ ਕੱਪੜੇ ਪਹਿਨਣ ਜਾਂ ਖਰੀਦਣ ਦੀ ਮਨਾਹੀ ਹੈ। ਇਸ ਲਈ, ਇਸ ਸਮੇਂ ਕਾਲੇ ਕੱਪੜੇ ਪਹਿਨਣ ਜਾਂ ਖਰੀਦਣ ਤੋਂ ਬਚਣਾ ਚਾਹੀਦਾ ਹੈ।