ਸਰਦੀਆਂ ਵਿੱਚ ਹੱਡੀਆਂ ਦਾ ਦਰਦ ਕਿਉਂ ਵੱਧ ਜਾਂਦਾ ਹੈ?

03-11- 2025

TV9 Punjabi

Author:Yashika.Jethi

ਜਿਵੇਂ-ਜਿਵੇਂ ਠੰਢ ਵੱਧਦੀ ਹੈ, ਬਹੁਤ ਸਾਰੇ ਲੋਕਾਂ ਨੂੰ ਜੋੜਾਂ ਅਤੇ ਹੱਡੀਆਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਆਓ ਜਾਣਦੇ ਹਾਂ।

ਸਰਦੀਆਂ ਵਿੱਚ ਹੱਡੀਆਂ ਦਾ ਦਰਦ

ਡਾ. ਭਾਵੁਕ ਗਰਗ ਦੱਸਦੇ ਹਨ ਕਿ ਸਰਦੀਆਂ ਦੇ ਮੌਸਮ ਵਿੱਚ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ, ਜਿਸ ਨਾਲ ਜੋੜਿਆਂ ਦਾ ਲਚਕੀਲਾਪਨ ਘੱਟ ਜਾਂਦਾ ਹੈ ਅਤੇ ਦਰਦ ਜਾਂ ਜਕੜਨ ਵੱਧ ਜਾਂਦੀ ਹੈ।

ਬਲੱਡ ਸਰਕੁਲੇਸ਼ਨ ਦਾ ਹੌਲੀ ਹੋਣਾ

ਸਰਦੀਆਂ ਵਿੱਚ ਧੁੱਪ ਦੀ ਘਾਟ ਵਿਟਾਮਿਨ ਡੀ ਦੀ ਕਮੀ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਕੈਲਸ਼ੀਅਮ ਦਾ Absorption ਘੱਟ ਜਾਂਦe ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਵਿਟਾਮਿਨ ਡੀ ਦੀ ਕਮੀ

ਠੰਡੇ ਤਾਪਮਾਨ ਕਾਰਨ ਮਾਸਪੇਸ਼ੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਜੋੜਾਂ 'ਤੇ ਦਬਾਅ ਵੱਧ ਜਾਂਦਾ ਹੈ। ਇਸੇ ਕਰਕੇ ਠੰਡ ਵਿੱਚ ਉੱਠਣ, ਬੈਠਣ ਜਾਂ ਤੁਰਨ ਨਾਲ ਦਰਦ ਹੁੰਦਾ ਹੈ।

ਮਾਸਪੇਸ਼ੀਆਂ ਦਾ ਸੁੰਗੜਨਾ

ਸਰਦੀਆਂ ਵਿੱਚ ਲੋਕ ਘੱਟ ਤੁਰਦੇ-ਫਿਰਦੇ ਹਨ ਅਤੇ ਜ਼ਿਆਦਾ ਸਮਾਂ ਘਰ ਅੰਦਰ ਬਿਤਾਉਂਦੇ ਹਨ। ਇਸ ਕਾਰਨ ਜੋੜਾਂ ਦੀ ਐਕਟਿਵਿਟੀ ਘੱਟ ਜਾਂਦੀ ਹੈ ਅਤੇ ਜਕੜਨ ਵੱਧ ਜਾਂਦੀ ਹੈ। 

  ਫਿਜ਼ਿਕਲ ਐਕਟਿਵਿਟੀ ਦੀ ਕਮੀ

 ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਗਠੀਆ ਜਾਂ ਓਸਟੀਓਪੋਰੋਸਿਸ ( Arthritis or osteoporosis )ਦੀ ਸਮਸਿਆਂ ਹੈ, ਉਨ੍ਹਾਂ ਨੂੰ ਠੰਡ ਵਿੱਚ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ਕਿਉਂਕਿ ਠੰਡੀ ਹਵਾ ਜੋੜਾਂ ਦੀ ਸੋਜ ਨੂੰ ਵਧਾਉਂਦੀ ਹੈ।

 ਜੋੜਾਂ ਦੀ ਬਿਮਾਰੀ

ਹਰ ਰੋਜ਼ ਥੋੜ੍ਹੀ ਧੁੱਪ ਲਓ, ਹਲਕੀ ਕਸਰਤ ਕਰੋ, ਗਰਮ ਕੱਪੜੇ ਪਾਓ ਅਤੇ ਆਪਣੀ ਖੁਰਾਕ ਵਿੱਚ ਵਿਟਾਮਿਨ ਡੀ, ਕੈਲਸ਼ੀਅਮ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਸ਼ਾਮਲ ਕਰੋ।

ਕਿਵੇਂ ਕਰੀਏ ਬਚਾਅ?

ਕੀ ਆਸਟ੍ਰੇਲੀਆਈ PR ਚਾਹੁੰਦੇ ਹੋ? ਕਰੋ ਇਹ ਕੋਰਸ