ਸਰੀਰ ਵਿੱਚ ਵਿਟਾਮਿਨ ਈ ਦੀ ਕਮੀ ਨੂੰ ਕਿਵੇਂ ਦੂਰ ਕਰੀਏ? ਜਾਣੋ

21-07- 2024

TV9 Punjabi

Author: Isha Sharma

ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਰੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਇਨ੍ਹਾਂ 'ਚੋਂ ਇਕ ਵਿਟਾਮਿਨ ਈ ਹੈ, ਜੋ ਸਿਹਤ ਲਈ ਜ਼ਰੂਰੀ ਹੈ।

ਵਿਟਾਮਿਨ

ਵਿਟਾਮਿਨ ਈ ਸਕਿਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।

ਵਿਟਾਮਿਨ ਈ

ਮੈਡੀਕਲ ਨਿਊਜ਼ ਟੂਡੇ ਦੀ ਰਿਪੋਰਟ ਮੁਤਾਬਕ ਵਿਟਾਮਿਨ ਈ ਦੀ ਕਮੀ ਇਮਿਊਨ ਸਿਸਟਮ ਅਤੇ ਮਾਸਪੇਸ਼ੀਆਂ ਨੂੰ ਕਮਜ਼ੋਰ ਕਰ ਦਿੰਦੀ ਹੈ। ਹੱਥ-ਪੈਰ ਵੀ ਸੁੰਨ ਹੋ ਜਾਂਦੇ ਹਨ।

ਇਮਿਊਨ ਸਿਸਟਮ

ਬਦਾਮ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਰੋਜ਼ਾਨਾ ਭਿੱਜੇ ਹੋਏ ਬਦਾਮ ਖਾਣਾ ਸ਼ੁਰੂ ਕਰ ਦਿਓ।

ਬਦਾਮ

ਪਾਲਕ ਆਇਰਨ ਨਾਲ ਭਰਪੂਰ ਹੁੰਦੀ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ-ਈ ਵੀ ਪਾਇਆ ਜਾਂਦਾ ਹੈ। ਇਸ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਲਈ ਤੁਸੀਂ ਪਾਲਕ ਦਾ ਸੇਵਨ ਕਰ ਸਕਦੇ ਹੋ।

ਪਾਲਕ

ਐਵੋਕਾਡੋ 'ਚ ਵਿਟਾਮਿਨ ਈ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਸਰੀਰ ਵਿੱਚ ਇਸ ਵਿਟਾਮਿਨ ਦੀ ਕਮੀ ਨੂੰ ਦੂਰ ਕਰਨ ਲਈ ਐਵੋਕਾਡੋ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਐਵੋਕਾਡੋ

ਕੇਲੇ 'ਚ ਪ੍ਰੋਟੀਨ, ਆਇਰਨ, ਕੈਲਸ਼ੀਅਮ ਪੋਟਾਸ਼ੀਅਮ, ਵਿਟਾਮਿਨ ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।

ਕੇਲੇ

ਨਤਾਸ਼ਾ ਅਤੇ ਹਾਰਦਿਕ ਕਿੰਨੇ ਪੜ੍ਹੇ-ਲਿਖੇ ਹਨ?