18-03- 2024
TV9 Punjabi
Author: Isha Sharma
ਵਿਰਾਟ ਦੇ ਨਾਂ ਆਈਪੀਐਲ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦਾ ਰਿਕਾਰਡ ਵੀ ਹੈ। ਉਹ ਹੁਣ ਤੱਕ 8 ਸੈਂਕੜੇ ਵਾਲੀਆਂ ਪਾਰੀਆਂ ਖੇਡ ਚੁੱਕੇ ਹਨ।
Image Credit: PTI/Instagram/Getty/X
ਵਿਰਾਟ ਨੇ ਆਈਪੀਐਲ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਕਈ ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਿਆ ਹੈ। ਖਿਡਾਰੀਆਂ ਨੂੰ ਪਲੇਅਰ ਆਫ ਦਿ ਮੈਚ ਬਣਨ 'ਤੇ ਪੈਸੇ ਵੀ ਮਿਲਦੇ ਹਨ।
ਵਿਰਾਟ ਕੋਹਲੀ ਹੁਣ ਤੱਕ ਆਈਪੀਐਲ ਵਿੱਚ 18 ਵਾਰ ਪਲੇਅਰ ਆਫ਼ ਦ ਮੈਚ ਬਣ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਹਰ ਵਾਰ 1 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਜਾਂਦਾ ਸੀ। ਇਸਦਾ ਮਤਲਬ ਹੈ ਕਿ ਉਨ੍ਹਾਂ ਨੇ ਪਲੇਅਰ ਆਫ ਦਿ ਮੈਚ ਬਣ ਕੇ ਹੁਣ ਤੱਕ 18 ਲੱਖ ਰੁਪਏ ਕਮਾ ਲਏ ਹਨ।
ਵਿਰਾਟ ਕੋਹਲੀ ਨੇ ਆਪਣੇ ਆਈਪੀਐਲ ਕਰੀਅਰ ਵਿੱਚ ਦਿੱਲੀ ਦੀ ਟੀਮ ਖ਼ਿਲਾਫ਼ ਸਭ ਤੋਂ ਵੱਧ ਵਾਰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਜਿੱਤਿਆ ਹੈ। ਉਹ ਅਜਿਹਾ ਚਾਰ ਵਾਰ ਕਰ ਚੁੱਕੇ ਹਨ।
ਉਨ੍ਹਾਂ ਨੇ ਸਨਰਾਈਜ਼ਰਜ਼ ਹੈਦਰਾਬਾਦ ਅਤੇ ਪੰਜਾਬ ਕਿੰਗਜ਼ ਦੇ ਖਿਲਾਫ 3-3 ਵਾਰ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਜਿੱਤਿਆ ਹੈ।
ਵਿਰਾਟ ਕੋਹਲੀ ਨੂੰ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਦੋ-ਦੋ ਵਾਰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ ਹੈ।