29-12- 2024
TV9 Punjabi
Author: Rohit
ਨਿਤੀਸ਼ ਕੁਮਾਰ ਰੈੱਡੀ ਨੇ ਮੈਲਬੋਰਨ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਖਿਲਾਫ ਇਤਿਹਾਸਕ ਸੈਂਕੜਾ ਲਗਾਇਆ। Virat Kohli meets Nitish Kumar Reddy's family
ਨਿਤੀਸ਼ ਕੁਮਾਰ ਰੈੱਡੀ ਦਾ ਇਹ ਪਹਿਲਾ ਟੈਸਟ ਸੈਂਕੜਾ ਹੈ। ਉਹ ਤੀਜੇ ਦਿਨ ਸੈਂਕੜਾ ਬਣਾਉਣ ਤੋਂ ਬਾਅਦ ਨਾਬਾਦ ਪਰਤੇ ਅਤੇ ਚੌਥੇ ਦਿਨ 114 ਦੌੜਾਂ ਬਣਾ ਕੇ ਆਊਟ ਹੋ ਗਏ।
ਨਿਤੀਸ਼ ਕੁਮਾਰ ਰੈੱਡੀ ਆਸਟ੍ਰੇਲੀਆ 'ਚ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਮੈਲਬੌਰਨ 'ਚ ਬੇਟੇ ਦਾ ਸੈਂਕੜਾ ਦੇਖ ਕੇ ਨਿਤੀਸ਼ ਦੇ ਪਿਤਾ ਮੁਤਿਆਲਾ ਰੈੱਡੀ ਸਟੇਡੀਅਮ 'ਚ ਮੈਚ ਦੇਖਦੇ ਹੋਏ ਰੋ ਪਏ। ਬਾਅਦ 'ਚ ਉਸ ਦੀ ਮਾਂ ਅਤੇ ਭੈਣ ਵੀ ਕਾਫੀ ਭਾਵੁਕ ਨਜ਼ਰ ਆਈਆਂ।
ਨਿਤੀਸ਼ ਕੁਮਾਰ ਰੈੱਡੀ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਵਿਰਾਟ ਕੋਹਲੀ ਦੇ ਬਹੁਤ ਵੱਡੇ ਫੈਨ ਹਨ। ਉਹ ਉਨ੍ਹਾਂ ਨਾਲ ਖੇਡਣ ਦਾ ਸੁਪਨਾ ਦੇਖਦਾ ਸੀ, ਜੋ ਹੁਣ ਪੂਰਾ ਹੋ ਗਿਆ ਹੈ।
ਨਿਤੀਸ਼ ਦੇ ਇਤਿਹਾਸਕ ਸੈਂਕੜੇ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨੂੰ ਮਿਲਣ ਲਈ ਹੋਟਲ ਪਹੁੰਚਿਆ। ਇਸ ਦੌਰਾਨ ਵਿਰਾਟ ਕੋਹਲੀ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਟੀਮ ਹੋਟਲ 'ਚ ਵਿਰਾਟ ਕੋਹਲੀ ਨੇ ਨਿਤੀਸ਼ ਕੁਮਾਰ ਰੈੱਡੀ ਦੇ ਪਰਿਵਾਰ ਨਾਲ ਨੰਗੇ ਪੈਰੀਂ ਮੁਲਾਕਾਤ ਕੀਤੀ। ਉਨ੍ਹਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।