24 June 2024
TV9 Punjabi
Author: Ramandeep Singh
ਗੁਜਰਾਤ ਦੇ ਮੁੰਦਰਾ ਸ਼ਹਿਰ ਦੇ ਭਦਰੇਸ਼ਵਰ ਦੇ ਬੀਚ 'ਤੇ ਥਾਰ ਦੀ ਰੇਸਿੰਗ ਕਰਦੇ ਹੋਏ ਰੀਲ ਬਣਾਉਣਾ ਦੋ ਵਿਦਿਆਰਥੀਆਂ ਲਈ ਮਹਿੰਗਾ ਸਾਬਤ ਹੋਇਆ ਹੈ। ਪੁਲਿਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ
ਵਾਇਰਲ ਹੋ ਰਹੀ ਵੀਡੀਓ 'ਚ ਦੋ ਮਹਿੰਦਰਾ ਥਾਰ SUV ਨੂੰ ਲੋਕਾਂ ਨਾਲ ਭਰੇ ਬੀਚ 'ਤੇ ਖਤਰਨਾਕ ਢੰਗ ਨਾਲ ਡਰਾਈਵ ਕਰਦੇ ਹੋਏ ਦਿਖਾਇਆ ਗਿਆ ਹੈ।
ਇਸ ਦੇ ਨਾਲ ਹੀ ਗੱਡੀ ਦੇ ਅੰਦਰ ਬੈਠੇ ਲੋਕ ਕੈਮਰੇ 'ਚ ਵੀਡੀਓ ਰਿਕਾਰਡ ਕਰਦੇ ਹੋਏ ਅਤੇ ਬੀਚ 'ਤੇ ਪੈਦਲ ਜਾ ਰਹੇ ਲੋਕਾਂ 'ਤੇ ਪਾਣੀ ਛਿੜਕਦੇ ਨਜ਼ਰ ਆ ਰਹੇ ਹਨ।
ਹਾਲਾਂਕਿ ਇਸ ਸਟੰਟ ਨੂੰ ਅੰਜਾਮ ਦਿੰਦੇ ਸਮੇਂ ਦੋਵੇਂ ਐਸਯੂਵੀ ਰੇਤ ਵਿੱਚ ਫਸ ਗਈਆਂ ਅਤੇ ਅੱਧੀਆਂ ਪਾਣੀ ਵਿੱਚ ਡੁੱਬ ਗਈਆਂ।
ਇਸ ਤੋਂ ਬਾਅਦ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਮਦਦ ਲਈ ਬੁਲਾਉਣੀ ਪਿਆ। ਫਿਰ ਟਰੈਕਟਰ ਦੀ ਮਦਦ ਨਾਲ ਦੋਵੇਂ ਗੱਡੀਆਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।
ਪੁਲਿਸ ਨੇ ਡਰਾਈਵਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਨੇ ਦੱਸਿਆ ਕਿ 23 ਸਾਲਾ ਕਰਨ ਅਤੇ ਪਰੇਸ਼ ਕਾਲਜ ਦੇ ਵਿਦਿਆਰਥੀ ਹਨ ਅਤੇ ਭਦਰੇਸ਼ਵਰ ਦੇ ਰਹਿਣ ਵਾਲੇ ਹਨ।
F_ClJP08KpeeWoNi
F_ClJP08KpeeWoNi