ਵਿਨੇਸ਼ ਫੋਗਾਟ, ਨੀਰਜ ਚੋਪੜਾ ਜਾਂ ਮਨੂ ਭਾਕਰ, ਕੌਣ ਹੈ ਸਭ ਤੋਂ ਜ਼ਿਆਦਾ ਅਮੀਰ, ਇਹ ਤਿੰਨਾਂ ਦੀ Networth

07-08- 2024

TV9 Punjabi

Author: Ramandeep Singh

ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਵੱਧ ਪਾਇਆ ਗਿਆ ਹੈ।

ਵਿਨੇਸ਼ ਫੋਗਾਟ ਅਯੋਗ ਕਰਾਰ

ਵਿਨੇਸ਼ ਫੋਗਾਟ ਦੇ ਅਯੋਗ ਹੋਣ ਤੋਂ ਬਾਅਦ ਹੁਣ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ, ਉਨ੍ਹਾਂ ਨੂੰ ਹੁਣ ਕੋਈ ਮੈਡਲ ਨਹੀਂ ਮਿਲੇਗਾ। 

ਟੁੱਟਿਆ ਸੁਪਨਾ

ਭਾਰਤ ਦੀਆਂ ਉਮੀਦਾਂ ਅਜੇ ਵੀ ਨੀਰਜ ਚੋਪੜਾ 'ਤੇ ਟਿਕੀਆਂ ਹੋਈਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਤਿੰਨਾਂ ਵਿੱਚੋਂ ਸਭ ਤੋਂ ਅਮੀਰ ਕੌਣ ਹੈ। ਤਿੰਨਾਂ ਦੀ ਨੈੱਟਵਰਥ ਕੀ ਹੈ?

ਤਿੰਨਾਂ ਦੀ Networth

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੀਰਜ ਚੋਪੜਾ ਦੀ। ਮੀਡੀਆ ਰਿਪੋਰਟਾਂ ਮੁਤਾਬਕ ਨੀਰਜ ਚੋਪੜਾ ਵਿਨੇਸ਼ ਫੋਗਾਟ ਅਤੇ ਮਨੂ ਭਾਕਰ ਤੋਂ ਵੀ ਜ਼ਿਆਦਾ ਅਮੀਰ ਹਨ। ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 37 ਕਰੋੜ ਰੁਪਏ ਹੈ।

37 ਕਰੋੜ ਰੁਪਏ

ਨੀਰਜ ਚੋਪੜਾ ਤੋਂ ਬਾਅਦ ਵਿਨੇਸ਼ ਫੋਗਾਟ ਦਾ ਨਾਂ ਆਉਂਦਾ ਹੈ। MyKhel.com ਦੇ ਅਨੁਸਾਰ, ਵਿਨੇਸ਼ ਫੋਗਾਟ ਦੀ ਕੁੱਲ ਜਾਇਦਾਦ ਲਗਭਗ 36.5 ਕਰੋੜ ਰੁਪਏ ਹੈ।

ਵਿਨੇਸ਼ ਫੋਗਾਟ ਦੀ ਕੁੱਲ ਜਾਇਦਾਦ

ਦੋ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਮਨੂ ਭਾਕਰ ਦੀ ਕੁੱਲ ਜਾਇਦਾਦ ਕਰੀਬ 12 ਕਰੋੜ ਰੁਪਏ ਹੈ, ਜੋ ਫੋਗਾਟ ਤੋਂ ਤਿੰਨ ਗੁਣਾ ਘੱਟ ਹੈ।

ਮਨੁ ਭਾਕਰ ਦੀ Networth

ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਸਰਕਾਰ ਨੇ ਇਸ ਓਲੰਪਿਕ 'ਚ ਨੀਰਜ ਚੋਪੜਾ 'ਤੇ ਕਰੀਬ 5 ਕਰੋੜ 72 ਲੱਖ ਰੁਪਏ ਖਰਚ ਕੀਤੇ ਹਨ।

5 ਕਰੋੜ 72 ਲੱਖ ਰੁਪਏ

ਜੇਕਰ ਪੈਰਿਸ ਓਲੰਪਿਕ ਦੀ ਮੇਜ਼ਬਾਨੀ ਦੀ ਕੁੱਲ ਲਾਗਤ ਦੀ ਗੱਲ ਕਰੀਏ ਤਾਂ ਇਹ ਲਗਭਗ 8300 ਕਰੋੜ ਰੁਪਏ ਹੋਣ ਦੀ ਉਮੀਦ ਹੈ।

8300 ਕਰੋੜ ਦਾ ਖਰਚਾ

ਕਿੰਨੀ ਤਾਕਤਵਰ ਹੈ ਬੰਗਲਾਦੇਸ਼ ਦੀ ਫੌਜ?