ਵਿਨੇਸ਼ ਫੋਗਾਟ ਦੇ ਕੋਚਿੰਗ ਸਟਾਫ 'ਚ ਕੌਣ- ਕੌਣ ਹਨ?

08-08- 2024

TV9 Punjabi

Author: Isha Sharma

ਪਹਿਲਵਾਨ ਵਿਨੇਸ਼ ਫੋਗਾਟ ਨੇ ਓਲੰਪਿਕ 'ਚ ਤਮਗਾ ਜਿੱਤਣ ਤੋਂ ਖੁੰਝ ਜਾਣ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪਿਛਲੇ 24 ਘੰਟੇ ਉਨ੍ਹਾਂ ਲਈ ਕਿਸੇ ਡਰਾਉਣੇ ਸੁਪਨੇ ਤੋਂ ਘੱਟ ਨਹੀਂ ਰਹੇ।

ਸੰਨਿਆਸ

Pic Credit: GETTY/PTI

ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਮਹਿਲਾ ਕੁਸ਼ਤੀ ਦੇ 50 ਕਿਲੋ ਵਰਗ ਵਿੱਚ ਹਿੱਸਾ ਲਿਆ, ਜਿੱਥੇ ਉਹ ਫਾਈਨਲ ਵਿੱਚ ਪਹੁੰਚੇ। ਪਰ ਜ਼ਿਆਦਾ ਭਾਰ ਹੋਣ ਕਾਰਨ ਉਸ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ।

ਅਯੋਗ 

ਵਿਨੇਸ਼ ਫੋਗਾਟ ਦੇ ਭਾਰ ਵਧਣ ਤੋਂ ਬਾਅਦ ਉਨ੍ਹਾਂ ਦਾ ਕੋਚਿੰਗ ਸਟਾਫ ਵੀ ਸਵਾਲਾਂ ਦੇ ਘੇਰੇ 'ਚ ਹੈ। ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਸੰਜੇ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਫੋਗਾਟ ਦੇ ਸਹਿਯੋਗੀ ਸਟਾਫ ਦੇ ਖਿਲਾਫ ਜਾਂਚ ਕਰਵਾਈ ਜਾਵੇਗੀ।

ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ ਦੇ ਕੋਚਿੰਗ ਸਟਾਫ 'ਚ ਦੋ ਅਹਿਮ ਚਿਹਰੇ ਹਨ। ਜਿਨ੍ਹਾਂ ਦੇ ਨਾਂ ਵੋਲਰ ਅਕੋਸ ਅਤੇ ਅਸ਼ਵਨੀ ਜੀਵਨ ਪਾਟਿਲ ਹਨ।

ਕੋਚਿੰਗ ਸਟਾਫ

ਵੋਲਰ ਅਕੋਸ ਵਿਨੇਸ਼ ਫੋਗਾਟ ਦੇ ਨਿੱਜੀ ਕੋਚ ਹਨ। ਇਸ ਦੇ ਨਾਲ ਹੀ ਅਸ਼ਵਨੀ ਜੀਵਨ ਪਾਟਿਲ ਉਸ ਨਾਲ ਫਿਜ਼ੀਓ ਦੀ ਭੂਮਿਕਾ 'ਚ ਕੰਮ ਕਰਦੀ ਹੈ। ਇਨ੍ਹਾਂ ਦੋ ਦਿੱਗਜਾਂ ਤੋਂ ਇਲਾਵਾ ਕੁਝ ਲੋਕ ਫੋਗਾਟ ਦੇ ਕੋਚਿੰਗ ਸਟਾਫ ਦਾ ਹਿੱਸਾ ਵੀ ਹਨ।

ਪਰਸਨਲ ਕੋਚ

Woller Akos ਪਿਛਲੇ ਕਈ ਸਾਲਾਂ ਤੋਂ ਵਿਨੇਸ਼ ਫੋਗਾਟ ਨਾਲ ਕੰਮ ਕਰ ਰਹੀ ਹੈ। ਵੋਲਰ ਅਕੋਸ 2020 ਓਲੰਪਿਕ ਵਿੱਚ ਵੀ ਵਿਨੇਸ਼ ਫੋਗਾਟ ਦੇ ਕੋਚ ਸਨ।

ਓਲੰਪਿਕ 

ਕੌਣ ਹਨ ਵਿਨੇਸ਼ ਫੋਗਟ ਦੇ ਪਤੀ?