22 April 2024
TV9 Punjabi
Author: Isha
ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ, ਜੇਕਰ ਤੁਸੀਂ ਕਾਰ ਦੇ ਟਾਇਰਾਂ ਵਿੱਚ ਪੂਰਾ ਪ੍ਰੈਸ਼ਰ ਰੱਖਦੇ ਹੋ ਤਾਂ ਤੁਸੀਂ ਗਲਤੀ ਕਰ ਰਹੇ ਹੋ।
ਗਰਮੀਆਂ ਵਿੱਚ ਸੜਕ 'ਤੇ ਚਲਦੇ ਸਮੇਂ ਕਾਰ ਦੇ ਟਾਇਰ ਸੜਕ ਨਾਲ ਰਗੜਨ ਕਾਰਨ ਗਰਮ ਹੋ ਜਾਂਦੇ ਹਨ।
ਇਸ ਕਾਰਨ ਟਾਇਰਾਂ ਵਿੱਚ ਮੌਜੂਦ ਹਵਾ ਗਰਮ ਹੋ ਜਾਂਦੀ ਹੈ ਅਤੇ ਇਸ ਦਾ ਦਬਾਅ ਆਮ ਨਾਲੋਂ ਵੱਧ ਜਾਂਦਾ ਹੈ।
ਪ੍ਰੈਸ਼ਰ ਵਧਣ ਕਾਰਨ ਚਲਦੇ ਸਮੇਂ ਕਮਜ਼ੋਰ ਜਾਂ ਪੁਰਾਣੇ ਟਾਇਰ ਫਟ ਜਾਂਦੇ ਹਨ ਅਤੇ ਵਾਹਨ ਅਸੰਤੁਲਿਤ ਹੋ ਜਾਂਦਾ ਹੈ।
ਇਸ ਕਾਰਨ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਅਤੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ।
ਇਸ ਲਈ ਗਰਮੀਆਂ ਦੇ ਮੌਸਮ ਵਿੱਚ ਵਾਹਨ ਦੇ ਟਾਇਰਾਂ ਵਿੱਚ ਪ੍ਰੈਸ਼ਰ ਹਮੇਸ਼ਾ ਘੱਟ ਰੱਖਣਾ ਚਾਹੀਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਮਤੌਰ 'ਤੇ ਕਾਰ 'ਚ ਪ੍ਰੈਸ਼ਰ 35 ਰੱਖਿਆ ਜਾਂਦਾ ਹੈ, ਜੋ ਗਰਮੀਆਂ 'ਚ 30 ਜਾਂ 32 'ਤੇ ਰੱਖਣਾ ਚਾਹੀਦਾ ਹੈ।