20 March 2024
TV9 Punjabi
Non-Veg ਫੂਡਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਪਰ ਜਿਹੜੇ ਮਾਸਾਹਾਰੀ ਭੋਜਨ ਨਹੀਂ ਖਾਂਦੇ ਹਨ ਅਤੇ ਉਹ ਆਪਣੀ ਡਾਈਟ 'ਚ ਪ੍ਰੋਟੀਨ ਦੀ ਮਾਤਰਾ ਵਧਾਉਣਾ ਚਾਹੁੰਦੇ ਹਨ ਤਾਂ ਉਹ ਇਹ ਫੂਡਸ ਖਾ ਸਕਦੇ ਹਨ।
ਸੋਇਆਬੀਨ 'ਚ ਫੈਟ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਇਸ 'ਚ ਪ੍ਰੋਟੀਨ ਅਤੇ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਸੋਇਆ ਮਿਲਕ, ਕੈਲਸ਼ਿਅਮ, ਵਿਟਾਮਿਲ ਬੀ12 ਅਤੇ ਡੀ ਦਾ ਚੰਗਾ ਸਰੋਤ ਹੁੰਦਾ ਹੈ।
ਟੋਫੂ 'ਚ ਪ੍ਰੋਟੀਨ ਕਾਫੀ ਮਾਤਰਾ 'ਚ ਪਾਇਆ ਜਾਂਦਾ ਹੈ। ਤੁਸੀਂ ਸਲਾਦ, ਸੈਂਡਵਿਚ ਅਤੇ ਸਮੂਦੀ 'ਚ ਇਸ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੇ ਅਨੁਸਾਰ ਇਸ ਦੀ ਕੋਈ ਵੀ ਡਿਸ਼ ਬਣਾ ਕੇ ਖਾ ਸਕਦੇ ਹੋ।
ਬਾਦਾਮ, ਅਖਰੋਟ, ਚੀਆ ਸੀਡਸ, ਅਲਸੀ ਵਰਗੀਆਂ ਚੀਜ਼ਾ 'ਚ ਕਾਫੀ ਪ੍ਰੋਟੀਨ ਹੁੰਦਾ ਹੈ। ਤੁਸੀਂ ਇਸ ਨੂੰ ਦਲੀਆ, ਦਹੀਂ, ਦੁੱਧ ਜਾਂ ਫਿਰ ਸਮੂਦੀ 'ਚ ਮਿਲਾ ਸਕਦੇ ਹੋ।
ਸ਼ਾਕਾਹਾਰੀ ਲੋਕਾਂ ਦੇ ਲਈ ਮਸੂਰ ਦੀ ਦਾਲ ਵੀ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ। ਇਸ 'ਚ ਫਾਈਬਰ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।
ਰਾਜਮਾ ਅਤੇ ਲੋਬਿਆ 'ਚ ਪ੍ਰੋਟੀਨ ਚੰਗੀ ਮਾਤਾਰ 'ਚ ਪਾਇਆ ਜਾਂਦਾ ਹੈ। ਨਾਲ ਹੀ ਇਸ 'ਚ ਕੈਲਸ਼ਿਅਮ, ਮੈਗਨੀਸ਼ਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।
ਬ੍ਰੋਕੋਲੀ, ਪਾਲਕ, ਆਲੂ, ਸ਼ਕਰਕੰਦੀ ਅਤੇ ਬੰਦ ਗੋਭੀ ਵਰਗੀਆਂ ਸਬਜ਼ੀਆਂ ਅਤੇ ਸ਼ਹਿਤੂਤ, ਬਲੈਕਬੈਰੀ ਅਤੇ ਕੇਲੇ ਵਰਗੇ ਫਲਾਂ ਚ ਵੀ ਪ੍ਰੋਟੀਨ ਹੁੰਦਾ ਹੈ।