19 Jan 2024
TV9Punjabi
ਅਯੁੱਧਿਆ ਦੇ ਰਾਮ ਮੰਦਰ 'ਚ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਇਸ ਦੌਰਾਨ ਮੰਦਰ ਦੀਆਂ ਮੂਰਤੀਆਂ ਬਣਾਉਣ ਵਾਲੇ ਵੀਰੇਸ਼ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਕਰਨਾਟਕ ਦੇ ਰਾਏਚੂਰ ਦੇ ਰਹਿਣ ਵਾਲੇ ਵੀਰੇਸ਼ ਬਦਗਰ ਨੇ ਮੰਦਰ 'ਚ ਸਥਾਪਿਤ ਮੂਰਤੀਆਂ ਅਤੇ ਥੰਮ੍ਹਾਂ 'ਤੇ ਨਿਕਾਸ਼ੀ ਦਾ ਕੰਮ ਕੀਤਾ ਹੈ।
ਵੀਰੇਸ਼ ਨੇ ਰਾਮ ਮੰਦਰ ਦੇ ਥੰਮ੍ਹ, ਗਰਭਗੁੜੀ ਦੇ ਸਾਹਮਣੇ ਮੋਰ ਦੀ ਮੂਰਤੀ ਅਤੇ ਨੰਦੀ ਦੀ ਮੂਰਤੀ 'ਤੇ ਵਿਸਤ੍ਰਿਤ ਨਿਕਾਸ਼ੀ ਦਾ ਕੰਮ ਕੀਤਾ ਹੈ।
ਵੀਰੇਸ਼ ਨੇ ਭਗਵਾਨ ਗਣੇਸ਼ ਦੀ ਮੂਰਤੀ ਅਤੇ ਮੰਦਰ ਦੇ ਥੰਮ੍ਹਾਂ ਦੀ ਵੀ ਨਿਕਾਸ਼ੀ ਕੀਤੀ ਹੈ ਅਤੇ ਮੂਰਤੀਆਂ ਨੂੰ ਨਵਾਂ ਰੂਪ ਦਿੱਤਾ ਹੈ।
ਰਾਮ ਮੰਦਿਰ ਵਿਚ ਸਥਾਪਿਤ ਮੂਰਤੀਆਂ ਅਤੇ ਡਿਜ਼ਾਈਨਾਂ 'ਤੇ ਕੀਤੀ ਗਈ ਨਿਕਾਸ਼ੀ ਤੋਂ ਇੰਝ ਲੱਗਦਾ ਹੈ ਜਿਵੇਂ ਮੂਰਤੀਆਂ ਵਿਚ ਜਾਨ ਆ ਗਈ ਹੋਵੇ।
ਰਾਮ ਮੰਦਿਰ ਦੀ ਨੱਕਾਸ਼ੀ ਲਈ ਕਰਨਾਟਕ ਤੋਂ ਅੱਠ ਲੋਕਾਂ ਨੂੰ ਬੁਲਾਇਆ ਗਿਆ ਸੀ। ਵੀਰੇਸ਼ ਇਨ੍ਹਾਂ 'ਚੋਂ ਸਭ ਤੋਂ ਛੋਟਾ ਹੈ।
ਰਾਮਲਲਾ ਦੇ ਬਾਲ ਰੂਪ ਦੀ ਮੂਰਤੀ 18 ਜਨਵਰੀ ਨੂੰ ਰਾਮ ਮੰਦਰ ਦੇ ਪਾਵਨ ਅਸਥਾਨ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਦੌਰਾਨ 16 ਜਨਵਰੀ ਤੋਂ ਮੰਦਰ 'ਚ ਪੂਜਾ-ਹਵਨ ਦੇ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਹਨ।