ਰੱਖੜੀ 'ਤੇ ਕਿਹੜੇ ਸੂਬਿਆਂ ਵਿੱਚ ਭੈਣਾਂ ਕਰਨਗੀਆਂ ਮੁਫਤ ਬੱਸ ਯਾਤਰਾ?

16-08- 2024

TV9 Punjabi

Author: Isha Sharma

ਦੇਸ਼ ਭਰ 'ਚ 19 ਅਗਸਤ ਸੋਮਵਾਰ ਨੂੰ ਰੱਖੜੀ ਦਾ ਤਿਉਹਾਰ ਮਨਾਇਆ ਜਾਵੇਗਾ। ਅਜਿਹੇ ਵਿੱਚ ਤਿੰਨ ਸੂਬਿਆਂ ਦੀਆਂ ਸਰਕਾਰਾਂ ਨੇ ਇਸ ਖਾਸ ਦਿਨ ਲਈ ਇੱਕ ਖਾਸ ਤੋਹਫਾ ਦਿੱਤਾ ਹੈ।

ਰੱਖੜੀ ਦਾ ਤਿਉਹਾਰ 

ਰੱਖੜੀ ਵਾਲੇ ਦਿਨ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਹਰਿਆਣਾ ਵਿੱਚ ਭੈਣਾਂ ਲਈ ਮੁਫਤ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ।

ਮੁਫਤ ਯਾਤਰਾ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬੇ ਦੀਆਂ ਭੈਣਾਂ ਲਈ ਬੱਸ ਯਾਤਰਾ ਮੁਫ਼ਤ ਕਰ ਦਿੱਤੀ ਹੈ। ਮੁੱਖ ਮੰਤਰੀ ਹਰ ਰੱਖੜੀ 'ਤੇ ਔਰਤਾਂ ਨੂੰ ਮੁਫਤ ਬੱਸ ਸਫਰ ਕਰ ਰਹੇ ਹਨ।

ਬੱਸ ਯਾਤਰਾ 

18 ਅਗਸਤ ਦੀ ਅੱਧੀ ਰਾਤ 12 ਤੋਂ 19 ਤਰੀਕ ਦੀ ਅੱਧੀ ਰਾਤ ਤੱਕ ਰਾਜ ਦੀਆਂ ਔਰਤਾਂ ਰੋਡਵੇਜ਼ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ।

ਰੋਡਵੇਜ਼ 

ਹਰਿਆਣਾ 'ਚ ਵੀ ਰਕਸ਼ਾ ਬੰਧਨ ਵਾਲੇ ਦਿਨ ਔਰਤਾਂ ਅਤੇ ਉਨ੍ਹਾਂ ਦੇ 15 ਸਾਲ ਤੱਕ ਦੇ ਬੱਚੇ ਵੀ ਮੁਫਤ ਯਾਤਰਾ ਕਰ ਸਕਣਗੇ। ਹਰਿਆਣਾ ਰੋਡਵੇਜ਼ ਦੁਆਰਾ ਮੁਫਤ ਯਾਤਰਾ ਦਿੱਲੀ, ਹਰਿਆਣਾ, ਚੰਡੀਗੜ੍ਹ ਲਈ ਵੈਧ ਹੋਵੇਗੀ।

ਹਰਿਆਣਾ

ਰੱਖੜੀ ਵਾਲੇ ਦਿਨ ਔਰਤਾਂ ਵੀ ਉਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ 'ਚ ਮੁਫਤ ਸਫਰ ਕਰ ਸਕਣਗੀਆਂ।

ਉਤਰਾਖੰਡ ਟਰਾਂਸਪੋਰਟ

CM ਧਾਮੀ ਨੇ ਰੱਖੜੀ ਬੰਧਨ 'ਤੇ ਭੈਣਾਂ ਨੂੰ ਦਿੱਤਾ ਤੋਹਫਾ ਉਤਰਾਖੰਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਨੇ ਇਸ ਸਬੰਧੀ ਹੁਕਮ ਜਾਰੀ ਕੀਤਾ ਹੈ।

ਹੁਕਮ ਜਾਰੀ 

ਜਲੰਧਰ ‘ਚ CM ਭਗਵੰਤ ਮਾਨ ਨੇ ਫਹਿਰਾਇਆ ਝੰਡਾ, ਸ਼ਹੀਦਾ ਨੂੰ ਕੀਤਾ ਯਾਦ