11-08- 2024
TV9 Punjabi
Author: Isha Sharma
ਸੁਤੰਤਰਤਾ ਦਿਵਸ ਦੇ ਖਾਸ ਮੌਕੇ 'ਤੇ, ਤੁਸੀਂ ਕਿਸੇ ਵੀ ਪ੍ਰੋਗਰਾਮ ਜਾਂ ਦਫਤਰ ਜਾਣ ਲਈ ਇਨ੍ਹਾਂ ਅਭਿਨੇਤਰੀਆਂ ਦੇ ਟ੍ਰਾਈ Color Outfits ਤੋਂ Idea ਲੈ ਸਕਦੇ ਹੋ।
Credits: Instagram
ਅਦਾਕਾਰਾ ਨੇ ਚਿੱਟੇ ਰੰਗ ਦਾ ਸਿੰਪਲ ਸ਼ਰਾਰਾ ਸੂਟ ਪਾਇਆ ਹੋਇਆ ਹੈ। ਉਨ੍ਹਾਂ ਨੇ ਇਸ ਦੇ ਨਾਲ ਸੰਤਰੀ, ਚਿੱਟੇ ਅਤੇ ਹਰੇ ਰੰਗ ਦਾ ਦੁਪੱਟਾ ਕੈਰੀ ਕੀਤਾ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਅਤੇ ਸ਼ਾਨਦਾਰ ਲੱਗ ਰਹੇ ਹਨ।
ਉਰਵਸ਼ੀ ਰੌਤੇਲਾ ਨੇ ਪਲੇਨ ਵਾਈਟ ਕਲਰ ਦਾ ਅਨਾਰਕਲੀ ਸੂਟ ਪਾਇਆ ਹੈ। ਜਿਸ ਦੇ ਨਾਲ ਉਨ੍ਹਾਂ ਨੇ ਸੰਤਰੀ ਫੁੱਲਾਂ ਅਤੇ ਹਰੇ ਪੱਤਿਆਂ ਦੇ ਨਾਲ ਚਿੱਟੇ ਰੰਗ ਵਿੱਚ ਫੁੱਲਦਾਰ ਡਿਜ਼ਾਈਨ ਦਾ ਦੁਪੱਟਾ ਕੈਰੀ ਕੀਤਾ ਹੈ।
ਅਦਾਕਾਰਾ ਨੇ ਸਫੈਦ ਅਨਾਰਕਲੀ ਸਟਾਈਲ ਦਾ ਸੂਟ ਪਾਇਆ ਹੋਇਆ ਹੈ, ਜਿਸ 'ਤੇ ਸੰਤਰੀ ਅਤੇ ਹਰੇ ਧਾਗੇ ਦੇ ਵਰਕ ਨਾਲ ਫੁੱਲ ਬਣਾਏ ਗਏ ਹਨ। ਅਭਿਨੇਤਰੀ ਦਾ ਇਹ ਲੁੱਕ ਸਿੰਪਲ ਨਜ਼ਰ ਆ ਰਿਹਾ ਹੈ।
ਜਾਹਨਵੀ ਦੇ ਇਸ ਸਫੇਦ ਸੂਟ 'ਤੇ ਸੰਤਰੀ ਅਤੇ ਹਰੇ ਰੰਗ 'ਚ ਧਾਗੇ ਦਾ ਕੰਮ ਹੈ। ਨਾਲ ਹੀ, ਅਦਾਕਾਰਾ ਨੇ ਲਾਈਟ ਹਰੇ ਰੰਗ ਦਾ ਦੁਪੱਟਾ ਵੀ ਪਹਿਨਿਆ ਹੈ। ਇਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਅਦਾਕਾਰਾ ਨੇ ਚਿਕਨਕਾਰੀ ਸਟਾਈਲ 'ਚ ਅਨਾਰਕਲੀ ਸੂਟ ਪਾਇਆ ਹੈ। ਜਿਸ ਦੇ ਨਾਲ ਉਨ੍ਹਾਂ ਨੇ ਟ੍ਰਾਈ ਕਲਰ ਦਾ ਦੁਪੱਟਾ ਕੈਰੀ ਕੀਤਾ ਹੈ। ਜੋ ਕਿ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦਾ ਹੈ।
ਮਾਧੁਰੀ ਦੀਕਸ਼ਿਤ ਦੀ ਸਾੜੀ ਲੁੱਕ ਬਹੁਤ ਵਧੀਆ ਲੱਗ ਰਹੀ ਹੈ। ਬਾਰਡਰ 'ਤੇ ਸੰਤਰੀ ਰੰਗ ਦੇ ਨਾਲ ਹਰੇ ਰੰਗ ਦੀ ਸਿਲਕ ਸਾੜੀ, ਇਸ ਕਿਸਮ ਦੀ ਸਾੜੀ ਨੂੰ ਆਜ਼ਾਦੀ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਵੀ ਪਹਿਨਿਆ ਜਾ ਸਕਦਾ ਹੈ।