ਟੀਮ ਇੰਡੀਆ ਲਈ ਵੱਡਾ ਖਤਰਾ ਹੈ ਇਹ ਖਿਡਾਰੀ

19 Nov 2023

TV9 Punjabi

ਵਿਸ਼ਵ ਕੱਪ-2023 ਦਾ ਫਾਈਨਲ ਸ਼ੁਰੂ ਹੋਣ 'ਚ ਕੁਝ ਹੀ ਘੰਟੇ ਬਾਕੀ ਹਨ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ।

ਵਿਸ਼ਵ ਕੱਪ ਫਾਈਨਲ

Pic Credit:AFP/PTI

ਵਿਸ਼ਵ ਕੱਪ 'ਚ ਟੀਮ ਇੰਡੀਆ ਦਾ ਇਹ ਚੌਥਾ ਫਾਈਨਲ ਹੋਵੇਗਾ। ਆਸਟ੍ਰੇਲੀਆ ਅੱਠਵੀਂ ਵਾਰ ਫਾਈਨਲ ਵਿੱਚ ਪ੍ਰਵੇਸ਼ ਕਰੇਗਾ। ਟੀਮ ਇੰਡੀਆ ਆਖਰੀ ਵਾਰ 2011 'ਚ ਅਤੇ ਆਸਟ੍ਰੇਲੀਆ 2015 'ਚ ਚੈਂਪੀਅਨ ਬਣੀ ਸੀ।

ਕੌਣ ਬਣੇਗਾ ਚੈਂਪੀਅਨ?

ਦੋਵੇਂ ਟੀਮਾਂ ਸ਼ਾਨਦਾਰ ਫਾਰਮ 'ਚ ਹਨ। ਦੋਵਾਂ ਟੀਮਾਂ 'ਚ ਕਾਫੀ ਸਟਾਰ ਖਿਡਾਰੀ ਹਨ। ਟੀਮ ਇੰਡੀਆ ਕੋਲ ਇਕ ਤੋਂ ਵਧ ਕੇ ਇਕ ਧਮਾਕੇਦਾਰ ਬੱਲੇਬਾਜ਼ ਹਨ।

ਦੋਵੇਂ ਟੀਮਾਂ ਸ਼ਾਨਦਾਰ ਫਾਰਮ 'ਚ 

ਆਸਟ੍ਰੇਲੀਆ ਵੀ ਕਿਸੇ ਤੋਂ ਘੱਟ ਨਹੀਂ ਹੈ। ਉਸ ਕੋਲ ਤੂਫਾਨੀ ਬੱਲੇਬਾਜ਼ਾਂ ਦੀ ਵੀ ਕੋਈ ਕਮੀ ਨਹੀਂ ਹੈ। ਇਸ ਵਿੱਚ ਸਲਾਮੀ ਬੱਲੇਬਾਜ਼ ਟ੍ਰੈਵਿਸ ਹੈੱਡ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ।

ਹੈੱਡ ਦੇਣਗੇ 'ਸਿਰ ਦਰਦ'

ਹੈੱਡ ਨੇ ਆਪਣੀ ਟੀਮ ਨੂੰ ਤੂਫਾਨੀ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਧਰਮਸ਼ਾਲਾ ਵਿੱਚ ਕੀਵੀ ਟੀਮ ਖ਼ਿਲਾਫ਼ ਸੈਂਕੜਾ ਜੜਿਆ ਸੀ।

ਤੂਫਾਨੀ ਸ਼ੁਰੂਆਤ

ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਮੀਫਾਈਨਲ ਵਿੱਚ ਵੀ ਹੈੱਡ ਚਮਕੇ ਸੀ। ਕੋਲਕਾਤਾ ਦੀ ਮੁਸ਼ਕਲ ਪਿੱਚ 'ਤੇ ਉਨ੍ਹਾਂ ਨੇ 62 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੇ ਇਹ ਮੈਚ 3 ਵਿਕਟਾਂ ਨਾਲ ਜਿੱਤ ਲਿਆ।

ਸੈਮੀਫਾਈਨਲ ਵਿੱਚ ਚਮਕੇ

ਹੈੱਡ ਟੀਮ ਇੰਡੀਆ ਨੂੰ ਵੀ ਜਖ਼ਮ ਦੇ ਚੁੱਕ ਹਨ। ਉਨ੍ਹਾਂ ਨੇ 5 ਮਹੀਨੇ ਪਹਿਲਾਂ ਖੇਡੀ ਗਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਸੈਂਕੜਾ ਲਗਾਇਆ ਸੀ। ਉਨ੍ਹਾਂ ਨੇ 174 ਗੇਂਦਾਂ 'ਤੇ 163 ਦੌੜਾਂ ਦੀ ਪਾਰੀ ਖੇਡੀ।

ਟੀਮ ਇੰਡੀਆ ਨੂੰ ਵੀ ਜ਼ਖ਼ਮ ਦਿੱਤਾ

ਹੈੱਡ ਦੀ ਇਸ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 400 ਤੋਂ ਵੱਧ ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਨੇ ਇਹ ਫਾਈਨਲ 209 ਦੌੜਾਂ ਨਾਲ ਜਿੱਤਿਆ। ਅਜਿਹੇ 'ਚ ਟੀਮ ਇੰਡੀਆ ਨੂੰ ਇਸ ਵਾਰ ਇਸ ਬੱਲੇਬਾਜ਼ ਤੋਂ ਬਚ ਕੇ ਰਹਿਣਾ ਹੋਵੇਗਾ।

ਟੀਮ ਇੰਡੀਆ ਨੂੰ ਬਚਣਾ ਹੋਵੇਗਾ

ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਲਿੱਕ ਕਰੋ 

ਸਰਦੀਆਂ ਵਿੱਚ ਖਾਣਾ ਸ਼ੁਰੂ ਕਰ ਦਿਓ ਇਹ ਚੀਜ਼ਾਂ, ਦਿਲ ਰਹੇਗਾ ਦਰੁੱਸਤ