11-08- 2024
TV9 Punjabi
Author: Isha Sharma
ਮਹਾਨ ਕ੍ਰਾਂਤੀਕਾਰੀ ਸੁਭਾਸ਼ ਚੰਦਰ ਬੋਸ ਦਾ ਆਜ਼ਾਦੀ ਅੰਦੋਲਨ ਵਿੱਚ ਵੱਡਾ ਯੋਗਦਾਨ ਸੀ। ਆਜ਼ਾਦੀ ਲਈ ਉਨ੍ਹਾਂ ਦੇ ਸੰਘਰਸ਼ ਨੂੰ ਭੁਲਾਇਆ ਨਹੀਂ ਜਾ ਸਕਦਾ।
Credit: pixabay/PTI/getty
ਦੇਸ਼ ਨੂੰ ਅੰਗਰੇਜ਼ਾਂ ਦੇ ਚੁੰਗਲ ਤੋਂ ਆਜ਼ਾਦ ਕਰਵਾਉਣ ਲਈ ਸੁਭਾਸ਼ ਚੰਦਰ ਬੋਸ ਨੇ ਆਪਣੀ ਫ਼ੌਜ 'ਆਜ਼ਾਦ ਹਿੰਦ ਫ਼ੌਜ' ਬਣਾਉਣ ਦਾ ਰਾਹ ਚੁਣਿਆ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਨੇਤਾਜੀ ਬੋਸ ਮੁਗਲ ਸਾਮਰਾਜ ਦੇ ਆਖਰੀ ਸ਼ਾਸਕ ਬਹਾਦੁਰ ਸ਼ਾਹ ਜ਼ਫਰ ਦੀ ਕਬਰ 'ਤੇ ਕਿਸੇ ਖਾਸ ਮਕਸਦ ਨਾਲ ਗਏ ਸਨ।
ਨੇਤਾਜੀ ਸੁਭਾਸ਼ ਚੰਦਰ ਬੋਸ ਸਾਲ 1942 'ਚ ਆਜ਼ਾਦ ਹਿੰਦ ਫੌਜ ਦੇ ਅਧਿਕਾਰੀਆਂ ਨਾਲ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੀ ਕਬਰ 'ਤੇ ਗਏ ਸਨ।
ਕਿਹਾ ਜਾਂਦਾ ਹੈ ਕਿ ਸੰਯੁਕਤ ਭਾਰਤ ਦੇ ਨੇਤਾ ਦੇ ਤੌਰ 'ਤੇ ਨੇਤਾਜੀ ਬੋਸ ਅਤੇ ਉਨ੍ਹਾਂ ਦੇ ਫੌਜੀ ਅਧਿਕਾਰੀਆਂ ਨੇ ਬਹਾਦਰ ਸ਼ਾਹ ਜ਼ਫਰ ਦੀ ਕਬਰ 'ਤੇ ਸਲਾਮੀ ਦਿੱਤੀ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਨੇਤਾਜੀ ਬੋਸ ਨੇ ਜ਼ਫ਼ਰ ਦੀ ਕਬਰ ਨੂੰ ਪੱਕਾ ਕਰਵਾਇਆ ਸੀ। ਉੱਥੇ ਕਬਰਸਤਾਨ ਵਿੱਚ ਇੱਕ ਗੇਟ ਲਗਾਇਆ ਗਿਆ ਸੀ।
ਸੁਭਾਸ਼ ਚੰਦਰ ਬੋਸ ਨੇ ਕਈ ਵਾਰ ਬਹਾਦੁਰ ਸ਼ਾਹ ਜ਼ਫਰ ਦੀ ਕਬਰ ਦੇ ਦਰਸ਼ਨ ਕੀਤੇ। ਉਨ੍ਹਾਂ ਦੀ ਕਬਰ ਦੇ ਸਾਹਮਣੇ ਚਾਰਦੀਵਾਰੀ ਬਣਵਾਈ ਸੀ।