28-08- 2025
TV9 Punjabi
Author: Sandeep Singh
ਟੀਵੀ ਅਦਾਕਾਰਾ ਅਸ਼ਨੂਰ ਕੌਰ ਹਮੇਸ਼ਾ ਆਪਣੇ ਲੁੱਕ ਅਤੇ ਸ਼ੋਅ ਲਈ ਖ਼ਬਰਾਂ ਵਿੱਚ ਰਹਿੰਦੀ ਹੈ। ਹੁਣ ਉਹ ਬਿੱਗ ਬੌਸ ਦੇ ਘਰ ਜਾ ਰਹੀ ਹੈ।
ਅਸ਼ਨੂਰ ਕੌਰ ਬਿੱਗ ਬੌਸ ਦੀ ਸਭ ਤੋਂ ਛੋਟੀ ਉਮਰ ਦੀ ਪ੍ਰਤੀਯੋਗੀ ਹੈ। ਉਸਨੇ ਸਿਰਫ਼ 21 ਸਾਲ ਦੀ ਉਮਰ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਹੈ।
ਅਸ਼ਨੂਰ ਮਹਿਜ 5 ਸਾਲ ਦੀ ਉਮਰ ਚ ਹੀ ਟੀਵੀ ਦੀ ਦੁਨੀਆ ਵਿਚ ਆ ਗਈ ਸੀ। ਬਚਪਨ ਵਿਚ ਹੀ ਉਨ੍ਹਾਂ ਗਲੈਮਰ ਦੀ ਦੁਨੀਆ ਵਿਚ ਕਦਮ ਰੱਖੇ ਹੋਏ ਹਨ।
ਅਸ਼ਨੂਰ ਦਾ ਇੰਸਟਾਗ੍ਰਾਮ ਖਾਤਾ ਉਨ੍ਹਾਂ ਦੀ ਖੂਬਸੁਰਤੀ ਦੀ ਗਵਾਹੀ ਦਿੰਦਾ ਹੈ। ਉਨ੍ਹਾਂ ਦਾ ਲੁੱਕ ਅਤੇ ਕਪੜੇ ਪਾਉਣ ਦਾ ਤਰੀਕਾ ਬਹੁਤ ਸੋਹਣਾ ਹੈ।
ਅਸ਼ਨੂਰ ਆਪਣੇ ਹਰ ਲੁੱਕ ਨੂੰ ਬੜੇ ਵੱਧੀਆ ਤਰੀਕੇ ਨਾਲ ਕੈਰੀ ਕਰਦੀ ਹੈ ਫੈਸ਼ਨ ਦੇ ਮਾਮਲੇ ਚ ਅਸ਼ਨੂਰ ਆਪਣੀ ਆਨ ਸਕਰੀਨ ਮਾਂ ਹਿਨਾ ਖਾਨ ਨੂੰ ਫੋਲੋ ਕਰਦੀ ਹੈ।
ਅਸ਼ਨੂਰ ਨੇ ਖੁੱਦ ਹੈ ਗੱਲ ਕਬੂਲੀ ਕੀ ਉਹ ਹੀਨਾ ਖਾਨ ਨੂੰ ਫੈਸ਼ਨ ਦੇ ਮਾਮਲੇ 'ਚ ਫੌਲੋ ਕਰਦੀ ਹੈ।