15-03- 2024
TV9 Punjabi
Author: Rohit
Pic Credit: PTI/INSTAGRAM/GETTY/X
14 ਮਾਰਚ ਨੂੰ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ।
ਰੰਗਾਂ ਦੇ ਇਸ ਪਵਿੱਤਰ ਤਿਉਹਾਰ 'ਤੇ, ਭਾਰਤ ਦੇ ਸਟਾਰ ਕ੍ਰਿਕਟਰਾਂ ਨੇ ਵੀ ਬਹੁਤ ਉਤਸ਼ਾਹ ਨਾਲ ਹੋਲੀ ਖੇਡੀ।
ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਨੇ ਹੋਲੀ ਮਨਾਉਂਦੇ ਹੋਏ ਆਪਣੀ ਫੋਟੋ ਸਾਂਝੀ ਕੀਤੀ
WPL 2025 ਵਿੱਚ ਹਿੱਸਾ ਲੈਣ ਵਾਲੀਆਂ ਬਹੁਤ ਸਾਰੀਆਂ ਮਹਿਲਾ ਖਿਡਾਰੀਆਂ ਨੇ ਰੰਗਾਂ ਨਾਲ ਖੇਡਿਆ। ਉਨ੍ਹਾਂ ਦੀਆਂ ਵੀਡੀਓ ਅਤੇ ਫੋਟੋਆਂ ਵੀ ਸਾਹਮਣੇ ਆਈਆਂ ਹਨ।
ਹੋਲੀ ਦੇ ਤਿਉਹਾਰ ਵਿੱਚ ਸਿਰਫ਼ ਹਿੰਦੂ ਹੀ ਨਹੀਂ ਸਗੋਂ ਯੂਸਫ਼ ਪਠਾਨ ਅਤੇ ਇਰਫਾਨ ਪਠਾਨ ਸਮੇਤ ਕਈ ਮੁਸਲਿਮ ਕ੍ਰਿਕਟਰਾਂ ਨੇ ਵੀ ਹਿੱਸਾ ਲਿਆ।
ਪਠਾਨ ਭਰਾਵਾਂ ਤੋਂ ਇਲਾਵਾ, ਮੁਸ਼ੀਰ ਖਾਨ, ਜੋ ਆਈਪੀਐਲ 2025 ਵਿੱਚ ਪੰਜਾਬ ਕਿੰਗਜ਼ ਦੇ ਲਈ ਖੇਡਣਗੇ ਉਹ ਵੀ ਹੋਲੀ ਖੇਡਦੇ ਨਜ਼ਰੀ ਆਏ।
ਗੁਜਰਾਤ ਟਾਈਟਨਜ਼ ਦੇ ਬੱਲੇਬਾਜ਼ ਸ਼ਾਹਰੁਖ ਖਾਨ ਨੇ ਕੋਚ ਆਸ਼ੀਸ਼ ਨਹਿਰਾ ਅਤੇ ਸਾਥੀਆਂ ਨਾਲ ਹੋਲੀ ਖੇਡੀ