15-02- 2024
TV9 Punjabi
Author: Rohit
ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ਦਾ ਐਲਾਨ ਹਾਲ ਹੀ ਵਿੱਚ ਕੀਤਾ ਗਿਆ ਹੈ। ਇਸ ਵਾਰ ਚੈਂਪੀਅਨ ਬਣਨ ਵਾਲੀ ਟੀਮ ਨੂੰ 2.24 ਮਿਲੀਅਨ ਅਮਰੀਕੀ ਡਾਲਰ ਯਾਨੀ ਲਗਭਗ 20 ਕਰੋੜ ਰੁਪਏ ਦਿੱਤੇ ਜਾਣਗੇ।
Pic Credit: PTI/INSTAGRAM/GETTY
ਪਰ ਆਈਪੀਐਲ ਵਿੱਚ ਖੇਡ ਰਹੇ ਕੁਝ ਖਿਡਾਰੀ ਅਜਿਹੇ ਹਨ ਜਿਨ੍ਹਾਂ ਦੀ ਇੱਕ ਸੀਜ਼ਨ ਦੀ ਤਨਖਾਹ ਇਸ ਇਨਾਮੀ ਰਾਸ਼ੀ ਤੋਂ ਵੱਧ ਹੈ।
ਰਿਸ਼ਭ ਪੰਤ IPL ਇਤਿਹਾਸ ਦਾ ਸਭ ਤੋਂ ਮਹਿੰਗੇ ਖਿਡਾਰੀ ਹਨ। ਉਹਨਾਂ ਨੂੰ ਆਈਪੀਐਲ 2025 ਵਿੱਚ 27 ਕਰੋੜ ਰੁਪਏ ਤਨਖਾਹ ਵਜੋਂ ਮਿਲਣਗੇ।
ਸ਼੍ਰੇਅਸ ਅਈਅਰ ਵੀ ਪੰਤ ਤੋਂ ਪਿੱਛੇ ਨਹੀਂ ਹੈ। ਇਸ ਵਾਰ ਮੈਗਾ ਨਿਲਾਮੀ ਵਿੱਚ, ਪੰਜਾਬ ਦੀ ਟੀਮ ਨੇ ਉਸਨੂੰ 26.75 ਕਰੋੜ ਰੁਪਏ ਵਿੱਚ ਖਰੀਦਿਆ।
ਕੇਕੇਆਰ ਦੇ ਵੈਂਕਟੇਸ਼ ਅਈਅਰ ਦੀ IPL ਤਨਖਾਹ ਵੀ ਚੈਂਪੀਅਨਜ਼ ਟਰਾਫੀ ਦੀ ਇਨਾਮੀ ਰਾਸ਼ੀ ਤੋਂ ਵੱਧ ਹੈ। ਵੈਂਕਟੇਸ਼ ਅਈਅਰ ਨੂੰ ਅਗਲੇ ਸੀਜ਼ਨ ਵਿੱਚ 23.75 ਕਰੋੜ ਮਿਲਣਗੇ।
ਦੱਖਣੀ ਅਫਰੀਕਾ ਦੇ ਹੇਨਰਿਕ ਕਲਾਸੇਨ ਨੂੰ ਵੀ ਸਨਰਾਈਜ਼ਰਜ਼ ਹੈਦਰਾਬਾਦ ਨੇ ਅਗਲੇ ਸੀਜ਼ਨ ਲਈ 23 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਹੈ।
ਇਸ ਸੂਚੀ ਵਿੱਚ ਵਿਰਾਟ ਕੋਹਲੀ ਅਤੇ ਨਿਕੋਲਸ ਪੂਰਨ ਵੀ ਸ਼ਾਮਲ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਅਗਲੇ ਸੀਜ਼ਨ ਵਿੱਚ 21-21 ਕਰੋੜ ਰੁਪਏ ਮਿਲਣਗੇ।