15-11- 2025
TV9 Punjabi
Author: Sandeep Singh
ਚਿਕਨ ਪ੍ਰੋਟੀਨ ਦਾ ਵਧੀਆ ਸਰੋਤ ਹੈ। ਪਰ ਇਸ ਨੂੰ ਦੋਬਾਰਾ ਗਰਮ ਕਰਨ ਤੇ ਇਸ ਦਾ ਪ੍ਰੋਟੀਨ ਘੱਟ ਹੋ ਜਾਂਦਾ ਹੈ। ਜਿਸ ਨਾਲ ਇਹ ਪਚਣ ਵਿਚ ਕਠਿਨਾਈ ਪੈਦਾ ਕਰਦਾ ਹੈ।
ਆਲੂ ਵਿਚ ਸਟਾਰਚ ਸਭ ਤੋਂ ਵੱਧ ਹੁੰਦਾ ਹੈ। ਜੇਕਰ ਤੁਸੀਂ ਆਲੂ ਤੋਂ ਬਣੀ ਚੀਜ਼ ਦੋਬਾਰਾ ਗਰਮ ਕਰਦੇ ਹੋ, ਤਾਂ ਇਸ ਵਿਚ ਹਾਨੀਕਾਰਕ ਬੈਕਟੀਰੀਆ ਪੈਦਾ ਹੋ ਸਕਦੇ ਹਨ।
ਪਾਲਕ ਵਿਚ ਨਾਇਟ੍ਰੇਟ ਪਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਤੋਂ ਬਣੀ ਕੋਈ ਵੀ ਚੀਜ਼ ਨੂੰ ਗਰਮ ਕਰਦੇ ਹੋ ਤਾਂ ਇਹ ਨਾਈਟ੍ਰਾਇਟ ਵਿਚ ਬਦਲ ਜਾਂਦੀ ਹੈ। ਇਸ ਲਈ ਇਸ ਨੂੰ ਦੋਬਾਰਾ ਗਰਮ ਨਹੀਂ ਕਰਨਾ ਚਾਹੀਦਾ।
ਅੰਡੇ ਵਿਚ ਪ੍ਰੋਟੀਨ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਨੂੰ ਦੋਬਾਰਾ ਗਰਮ ਕਰਨ ਵਿਚ ਪ੍ਰੋਟੀਨ ਟੁੱਟ ਕੇ ਟਾਕਸਿਕ ਕੰਪਾਉਂਡ ਬਣ ਜਾਂਦਾ ਹੈ।
ਮਸ਼ਰੂਮ ਵਿਚ ਪ੍ਰੋਟੀਨ ਅਤੇ ਐਨਜਾਇਮ ਸੰਵੇਦਨਾਸ਼ੀਲ ਹੁੰਦੇ ਹਨ। ਦੋਬਾਰਾ ਗਰਮ ਕਰਨ ਤੇ ਇਹ ਟਾਕਸਿਕ ਪਦਾਰਥਾਂ ਵਿਚ ਬਦਲ ਜਾਂਦੇ ਹਨ।
ਪੱਕੇ ਹੋਏ ਚਾਵਲ ਲੰਬੇ ਸਮੇਂ ਤੱਕ ਬਾਹਰ ਰੱਖਣ ਤੇ ਬੇਸਿਲਸ ਸੇਰੇਸ ਨਾਮ ਦਾ ਬੈਕਟੀਰੀਆ ਪਨਪ ਜਾਂਦੇ ਹਨ। ਜਿਸ ਨਾਲ ਚਾਵਲ ਵਿਸ਼ੈਲਾ ਹੋ ਜਾਂਦਾ ਹੈ।