13-03- 2024
TV9 Punjabi
Author: Rohit
ਰੰਗਾਂ ਦਾ ਤਿਉਹਾਰ ਹੋਲੀ, ਪੂਰੇ ਦੇਸ਼ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਹ ਤਿਉਹਾਰ 14 ਮਾਰਚ ਨੂੰ ਮਨਾਇਆ ਜਾਵੇਗਾ।
ਇਸ ਵਾਰ ਹੋਲੀ ਦੇ ਸ਼ੁਭ ਮੌਕੇ 'ਤੇ, ਸੂਰਜ ਦੇਵਤਾ ਆਪਣੀ ਰਾਸ਼ੀ ਬਦਲਣਗੇ। ਇਸ ਦਿਨ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਵੀ ਲੱਗਣ ਵਾਲਾ ਹੈ।
ਜੋਤਿਸ਼ ਸ਼ਾਸਤਰ ਮੁਤਾਬਕ, 14 ਮਾਰਚ ਨੂੰ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਸਵੇਰੇ 09:29 ਵਜੇ ਤੋਂ ਦੁਪਹਿਰ 03:29 ਵਜੇ ਤੱਕ ਹੋਵੇਗਾ। ਹਾਲਾਂਕਿ, ਇਹ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ।
ਭਾਰਤ ਵਿੱਚ ਚੰਦਰ ਗ੍ਰਹਿਣ ਦਿਖਾਈ ਨਾ ਦੇਣ ਕਾਰਨ, ਸੂਤਕ ਕਾਲ ਵੀ ਜਾਇਜ਼ ਨਹੀਂ ਹੋਵੇਗਾ, ਪਰ ਗ੍ਰਹਿਣ ਦੌਰਾਨ ਕੁੱਝ ਖਾਸ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਮੰਨੀਆਂ ਜਾਂਦੀਆਂ ਹਨ।
ਇਹ ਮੰਨਿਆ ਜਾਂਦਾ ਹੈ ਕਿ ਚੰਦਰ ਗ੍ਰਹਿਣ ਦੌਰਾਨ ਰਾਹੂ ਦਾ ਪ੍ਰਭਾਵ ਵੱਧ ਜਾਂਦਾ ਹੈ। ਜਿਸ ਕਾਰਨ ਸ਼ੁਭ ਕੰਮਾਂ ਦੀ ਮਨਾਹੀ ਹੈ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਸਮੇਂ ਦੌਰਾਨ ਰੰਗ ਖੇਡਣਾ ਸ਼ੁਭ ਹੋਵੇਗਾ ਜਾਂ ਨਹੀਂ?
ਹੋਲੀ ਵਾਲੇ ਦਿਨ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ, ਜਿਸ ਕਾਰਨ ਸੂਤਕ ਕਾਲ ਵੀ ਵੈਧ ਨਹੀਂ ਹੋਵੇਗਾ। ਅਜਿਹੀ ਸਥਿਤੀ ਵਿੱਚ ਲੋਕ ਹੋਲੀ 'ਤੇ ਰੰਗਾਂ ਨਾਲ ਖੇਡ ਸਕਦੇ ਹਨ।