ਪੈਸਿਆਂ ਨਾਲ ਭਰਿਆ ਹੋਇਆ ਸੀ ਥੈਲਾ, ਫਿਰ ਵੀ ਭੁੱਖ ਨਾਲ ਮਰ ਗਿਆ ਭਿਖਾਰੀ 

7 Dec 2023

TV9 Punjabi

ਗੁਜਰਾਤ ਦੇ ਸੂਰਤ ਜ਼ਿਲ੍ਹੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਲੱਖਪਤੀ ਭਿਖਾਰੀ ਦੀ ਭੁੱਖ ਕਾਰਨ ਮੌਤ ਹੋ ਗਈ।

ਲੱਖਪਤੀ ਭਿਖਾਰੀ

ਦੁਕਾਨ ਮਾਲਕ ਨੇ ਗਾਂਧੀ ਲਾਇਬ੍ਰੇਰੀ ਨੇੜੇ ਸੜਕ ਕਿਨਾਰੇ ਇੱਕ ਭਿਖਾਰੀ ਔਰਤ ਪਿਛਲੇ ਦੋ ਦਿਨਾਂ ਤੋਂ ਪਈ ਦੇਖੀ। ਇਸ ਲਈ ਉਸਨੇ ਪੁਲਿਸ ਨੂੰ ਬੁਲਾਇਆ ਅਤੇ ਭਿਖਾਰੀ ਨੂੰ ਹਸਪਤਾਲ ਦਾਖਲ ਕਰਵਾਇਆ।

ਹਸਪਤਾਲ ਵਿੱਚ ਦਾਖਲ ਕਰਵਾਇਆ

ਹਸਪਤਾਲ ਵਿੱਚ ਇਲਾਜ ਬੇਅਸਰ ਰਿਹਾ ਅਤੇ ਭਿਖਾਰੀ ਦੀ ਮੌਤ ਹੋ ਗਈ। ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਸ ਦੀ ਮੌਤ ਪਿਛਲੇ ਦੋ ਦਿਨਾਂ ਤੋਂ ਬਿਨਾਂ ਕੁਝ ਖਾਧੇ ਭੁੱਖੇ ਰਹਿਣ ਕਾਰਨ ਹੋਈ ਹੈ।

ਭਿਖਾਰੀ ਦੀ ਮੌਤ

ਭਿਖਾਰੀ ਔਰਤ ਦੀ ਮੌਤ ਨੇ ਪੁਲਿਸ ਨੂੰ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਜਾਂਚ ਦੌਰਾਨ ਮ੍ਰਿਤਕ ਭਿਖਾਰੀ ਔਰਤ ਕੋਲੋਂ ਲੱਖਾਂ ਰੁਪਏ ਬਰਾਮਦ ਹੋਏ ਸਨ।

ਭਿਖਾਰੀ ਕੋਲੋਂ ਮਿਲੇ ਲੱਖਾਂ ਰੁਪਏ

ਪੁਲਿਸ ਇਸ ਕਾਰਨ ਦੀ ਜਾਂਚ 'ਚ ਲੱਗੀ ਹੋਈ ਹੈ ਕਿ ਇੰਨੇ ਪੈਸੇ ਹੋਣ ਦੇ ਬਾਵਜੂਦ ਭਿਖਾਰੀ ਔਰਤ ਦੀ ਭੁੱਖ ਨਾਲ ਮੌਤ ਹੋ ਗਈ।

ਵੱਡਾ ਸਵਾਲ 

ਪੁਲਿਸ ਨੂੰ ਭਿਖਾਰੀ ਕੋਲੋਂ 1.14 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਵਿੱਚ 10-20 ਰੁਪਏ ਦੇ ਬਹੁਤ ਸਾਰੇ ਨੋਟ ਪਲਾਸਟਿਕ ਦੇ ਛੋਟੇ ਥੈਲਿਆਂ ਵਿੱਚ ਭਰ ਕੇ ਵਿੱਚ ਰੱਖੇ ਹੋਏ ਸਨ।

1.14 ਲੱਖ ਰੁਪਏ ਮਿਲੇ

ਜਦੋਂ ਭਿਖਾਰੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੇ ਚਾਹ ਮੰਗੀ। ਉਹ ਭੁੱਖੀ ਸੀ। ਉਸ ਦਾ ਬਲੱਡ ਸ਼ੂਗਰ ਲੈਵਲ ਵੀ ਘੱਟ ਸੀ।

ਬਲੱਡ ਸ਼ੂਗਰ ਲੈਵਲ ਸੀ ਘੱਟ

ਹਸਪਤਾਲ 'ਚ ਦਾਖਲ ਕਰਵਾਉਣ ਤੋਂ ਇਕ ਘੰਟੇ ਬਾਅਦ ਹੀ ਭਿਖਾਰੀ ਦੀ ਮੌਤ ਹੋ ਗਈ। ਭਿਖਾਰੀ ਦੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਉਸ ਨੇ ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ। ਇਸ ਕਾਰਨ ਮੌਤ ਹੋ ਗਈ।

ਕਈ ਦਿਨਾਂ ਤੋਂ ਭੁੱਖੀ

ਕੀ ਬੱਚਿਆਂ ਦਾ ਪੜ੍ਹਾਈ 'ਚ ਨਹੀਂ ਲੱਗ ਰਿਹਾ ਮੰਨ?