ਭਿਆਨਕ ਗਰਮੀ ਦਾ ਕਹਿਰ ਜਾਰੀ, ਪੰਜਾਬ ‘ਚ ਗਰਮੀ ਨੇ ਤੋੜਿਆ 46 ਸਾਲਾਂ ਦਾ ਰਿਕਾਰਡ

28 May 2024

TV9 Punjabi

Author: Isha

ਪੰਜਾਬ ਵਿੱਚ ਪੈ ਰਹੀ ਗਰਮੀ ਨੇ ਪਿੱਛਲੇ 46 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ।

ਰਿਕਾਰਡ ਤੋੜ

ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਰਿਹਾ। ਦੱਸ ਦਈਏ ਕਿ 21 ਮਈ 1978 ਨੂੰ ਗੁਰੂ ਨਗਰੀ ਅੰਮ੍ਰਿਤਸਰ ਦਾ ਤਾਪਮਾਨ 47.7 ਡਿਗਰੀ ਦਰਜ ਕੀਤਾ ਗਿਆ ਸੀ।

ਬਠਿੰਡਾ

ਰਾਜਧਾਨੀ ਚੰਡੀਗੜ੍ਹ ਵਿੱਚ ਗਰਮੀ ਕਾਰਨ ਬੁਰਾ ਹਾਲ ਹੈ। ਟ੍ਰਾਈ ਸਿਟੀ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਚੰਡੀਗੜ੍ਹ

ਇਹ ਮਈ ਮਹੀਨੇ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤੱਕ 46 ਡਿਗਰੀ ਤੱਕ ਤਾਪਮਾਨ ਵਧ ਸਕਦਾ ਹੈ। 

46 ਡਿਗਰੀ

ਉਥੇ ਹੀ ਮੌਸਮ ਵਿਭਾਗ ਨੇ ਹੀਟ ਵੇਵ ਦੇ ਚੱਲਦਿਆਂ 2 ਦਿਨਾਂ ਤੱਕ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਹੀਟ ਵੇਵ

ਸੋਮਵਾਰ ਨੂੰ ਹਰਿਆਣਾ ‘ਚ ਗਰਮੀ ਨੇ 26 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। 

ਹਰਿਆਣਾ ਦਾ ਸਿਰਸਾ ਦੇਸ਼ ‘ਚ ਸਭ ਤੋਂ ਗਰਮ

26 ਮਈ 1998 ਨੂੰ ਹਿਸਾਰ ਦਾ ਵੱਧ ਤੋਂ ਵੱਧ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ। ਇਸ ਵੇਲੇ ਹਰਿਆਣਾ ਵਿੱਚ ਤਾਪਮਾਨ 5.1 ਡਿਗਰੀ ਦਰਜ ਕੀਤਾ ਗਿਆ ਹੈ।

ਹਰਿਆਣਾ

ਇਨ੍ਹਾਂ ਭਾਰਤੀਆਂ ਨੂੰ ਬ੍ਰਿਟੇਨ 'ਚ ਮਿਲੇਗਾ ਵੋਟ ਪਾਉਣ ਦਾ ਮੌਕਾ