Uber ‘ਤੇ ਖੁਦ ਸੈਟ ਕਰੋ ਕਿਰਾਇਆ, ਇੰਝ ਬੁੱਕ ਹੋਵੇਗੀ ਸਸਤੀ ਕੈਬ

8 Jan 2024

TV9Punjabi

Uber ਭਾਰਤ 'ਚ Uber Flex ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਇਸ ਨਾਲ ਸਸਤੀਆਂ ਕੈਬ ਦੀ ਬੁਕਿੰਗ 'ਚ ਮਦਦ ਮਿਲੇਗੀ।

Uber Flex

Credit: Unsplash/Uber

ਉਬਰ ਫਲੈਕਸ ਰਾਹੀਂ ਕੈਬ ਬੁੱਕ ਕਰਨ ਵਾਲੇ ਲੋਕ ਖੁਦ ਕਿਰਾਇਆ ਤੈਅ ਕਰ ਸਕਣਗੇ, ਇਸ ਦੀ ਟੈਸਟਿੰਗ ਕੁਝ ਸ਼ਹਿਰਾਂ ਵਿੱਚ ਸ਼ੁਰੂ ਹੋ ਗਈ ਹੈ।

ਖੁਦ ਸੈੱਟ ਕਰੋ ਕਿਰਾਇਆ

ਰਿਪੋਰਟਾਂ ਦੇ ਅਨੁਸਾਰ, ਇਹ ਸੇਵਾ ਔਰੰਗਾਬਾਦ, ਬਰੇਲੀ, ਅਜਮੇਰ, ਚੰਡੀਗੜ੍ਹ, ਕੋਇੰਬਟੂਰ, ਦੇਹਰਾਦੂਨ, ਗਵਾਲੀਅਰ, ਇੰਦੌਰ, ਜੋਧਪੁਰ ਅਤੇ ਸੂਰਤ ਵਰਗੇ ਸ਼ਹਿਰਾਂ ਤੱਕ ਫੈਲ ਗਈ ਹੈ।

ਇਨ੍ਹਾਂ ਸ਼ਹਿਰਾਂ ਵਿੱਚ ਸਰਵਿਸ

ਗ੍ਰਾਹਕ ਐਪ 'ਤੇ ਆਪਣਾ ਕਿਰਾਇਆ ਨਿਰਧਾਰਤ ਕਰਨਗੇ, ਜਾਣਕਾਰੀ ਨੇੜਲੇ ਡਰਾਈਵਰਾਂ ਨੂੰ ਭੇਜੀ ਜਾਵੇਗੀ, ਡਰਾਈਵਰ ਪੇਸ਼ਕਸ਼ ਨੂੰ ਸਵੀਕਾਰ/ਅਸਵੀਕਾਰ ਕਰ ਸਕਦੇ ਹਨ।

ਇੰਝ ਚੁਣੋ ਕਿਰਾਇਆ

ਉਬਰ ਦੇ ਇਸ ਕਦਮ ਨੂੰ ਪ੍ਰਤੀਯੋਗੀ ਕੰਪਨੀ inDrive ਨਾਲ ਮੁਕਾਬਲਾ ਕਰਨ ਦੇ ਤਰੀਕੇ ਵਜੋਂ ਦੇਖਿਆ ਜਾ ਰਿਹਾ ਹੈ, inDrive ਵੀ ਅਜਿਹੀ ਸੇਵਾ ਪ੍ਰਦਾਨ ਕਰਦੀ ਹੈ।

inDrive ਤੋਂ ਮੁਕਾਬਲਾ

ਹੁਣ ਤੱਕ ਉਬਰ ਦੂਰੀ, ਸਮਾਂ ਅਤੇ ਹੋਰ ਕਾਰਕਾਂ ਦੇ ਹਿਸਾਬ ਨਾਲ ਕੈਬ ਦਾ ਕਿਰਾਇਆ ਤੈਅ ਕਰ ਰਿਹਾ ਸੀ, ਨਵਾਂ ਫੀਚਰ ਇਸ ਤੋਂ ਵੱਖਰਾ ਹੋਵੇਗਾ।

Uber ਦਾ ਕਿਰਾਇਆ

Uber Flex ਫੀਚਰ ਅਜੇ ਵੀ ਟੈਸਟਿੰਗ ਪੜਾਅ 'ਚ ਹੈ, Uber ਇਸ ਨੂੰ ਦਿੱਲੀ-ਮੁੰਬਈ ਵਰਗੇ ਸ਼ਹਿਰਾਂ 'ਚ ਵੀ ਉਪਲੱਬਧ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।

ਵੱਡੇ ਸ਼ਹਿਰਾਂ ਦੇ ਲਈ ਪਲਾਨ

ਮਾਲਦੀਵ ਵਿੱਚ ਕਿੰਨੇ ਹਿੰਦੂ ਰਹਿੰਦੇ ਹਨ?