23-06- 2025
TV9 Punjabi
Author: Isha Sharma
WhatsApp 'ਤੇ ਰਜਿਸਟਰਡ ਫ਼ੋਨ ਨੰਬਰ ਬਦਲਣ ਲਈ ਤੁਹਾਨੂੰ ਖਾਤਾ ਡਿਲੀਟ ਕਰਨ ਦੀ ਲੋੜ ਨਹੀਂ ਹੈ।
ਨੰਬਰ ਬਦਲਣ ਲਈ ਤੁਹਾਨੂੰ ਅਕਾਊਂਟ ਡਿਲੀਟ ਕਰਨ ਦੀ ਲੋੜ ਨਹੀਂ ਹੈ, ਤੁਹਾਨੂੰ ਸਿਰਫ਼ ਕੁਝ ਆਸਾਨ ਸਟੈਪਸ ਫਾਲੋ ਕਰਨੇ ਪੇਣਗੇ।
WhatsApp ਨੇ ਤੁਹਾਡੀ ਸਹੂਲਤ ਲਈ ਐਪ ਵਿੱਚ ਇੱਕ ਸ਼ਾਨਦਾਰ ਵਿਸ਼ੇਸ਼ਤਾ ਪ੍ਰਦਾਨ ਕੀਤੀ ਹੈ, ਜਿਸਦੀ ਮਦਦ ਨਾਲ ਤੁਸੀਂ ਡੇਟਾ ਗੁਆਏ ਬਿਨਾਂ ਨੰਬਰ ਬਦਲ ਸਕਦੇ ਹੋ।
ਨੰਬਰ ਬਦਲ ਜਾਵੇਗਾ, ਪਰ ਇਸਦੇ ਨਾਲ ਹੀ ਤੁਹਾਡੇ Contacts ਨੂੰ ਚੈਟ ਰਾਹੀਂ ਨਵੇਂ ਨੰਬਰ Change ਬਾਰੇ ਜਾਣਕਾਰੀ ਵੀ ਮਿਲੇਗੀ।
WhatsApp ਖੋਲ੍ਹੋ ਅਤੇ ਫਿਰ ਕੋਨੇ ਵਿੱਚ ਤਿੰਨ ਵਰਟੀਕਲ ਡੋਟਸ 'ਤੇ ਟੈਪ ਕਰੋ। ਤਿੰਨ ਡੋਟਸ 'ਤੇ ਟੈਪ ਕਰਨ ਤੋਂ ਬਾਅਦ, ਸੈਟਿੰਗਜ਼ ਆਪਸ਼ਨ 'ਤੇ ਕਲਿੱਕ ਕਰੋ।
ਸੈਟਿੰਗਜ਼ 'ਤੇ ਟੈਪ ਕਰਨ ਤੋਂ ਬਾਅਦ, ਅਕਾਊਂਟ Change 'ਤੇ ਟੈਪ ਕਰੋ, ਇੱਥੇ ਤੁਹਾਨੂੰ ਨੰਬਰ Change Option 'ਤੇ ਕਲਿੱਕ ਕਰਨਾ ਹੋਵੇਗਾ।
ਚੇਂਜ ਨੰਬਰ 'ਤੇ ਕਲਿੱਕ ਕਰਨ ਤੋਂ ਬਾਅਦ, ਤੁਹਾਨੂੰ ਨਵਾਂ ਨੰਬਰ ਦਰਜ ਕਰਨਾ ਹੋਵੇਗਾ, ਨਵਾਂ ਨੰਬਰ ਦਰਜ ਕਰਨ ਤੋਂ ਬਾਅਦ, ਸਬਮਿਟ ਕਰੋ।