21 Feb 2024
TV9 Punjabi
ਜੇਕਰ ਤੁਸੀਂ ਵੀ ਆਪਣਾ ਫ਼ੋਨ ਭੁੱਲ ਜਾਂਦੇ ਹੋ ਤਾਂ ਇਹ ਟ੍ਰਿਕ ਤੁਹਾਡੇ ਲਈ ਹੈ। ਇਸ ਟ੍ਰਿਕ ਦੀ ਮਦਦ ਨਾਲ ਤੁਹਾਡਾ ਫ਼ੋਨ ਕਿਸੇ ਵੀ ਕੋਨੇ 'ਚ ਪਿਆ ਹੋਣ 'ਤੇ ਵੀ ਰਿੰਗ ਕਰਨਾ ਸ਼ੁਰੂ ਕਰ ਦੇਵੇਗਾ।
ਤੁਹਾਡੇ ਫੋਨ ਵਿੱਚ ਅਲਾਰਮ ਉੱਚੀ-ਉੱਚੀ ਵੱਜਣਾ ਸ਼ੁਰੂ ਹੋ ਜਾਵੇਗਾ, ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਡਾ ਫੋਨ ਸਾਈਲੈਂਟ ਮੋਡ ਵਿੱਚ ਵੀ ਵੱਜੇਗਾ।
ਇਸ ਦੇ ਲਈ ਤੁਹਾਨੂੰ ਸਿਰਫ ਫਾਈਂਡ ਮਾਈ ਡਿਵਾਈਸ 'ਤੇ ਜਾਣਾ ਹੋਵੇਗਾ, ਇਸ ਦੇ ਲਈ ਤੁਸੀਂ ਆਪਣੇ ਘਰ ਤੋਂ ਕਿਸੇ ਦਾ ਵੀ ਫੋਨ ਜਾਂ ਲੈਪਟਾਪ ਲੈ ਸਕਦੇ ਹੋ।
ਆਪਣੇ ਲੈਪਟਾਪ ਜਾਂ ਹੋਰ ਮੋਬਾਈਲ ਵਿੱਚ ਆਪਣੇ Google Account ਵਿੱਚ ਲੌਗਇਨ ਕਰੋ।
Google account login ਕਰਨ ਤੋਂ ਬਾਅਦ ਗੂਗਲ 'ਤੇ Find My Device Website ਸਰਚ ਕਰੋ। ਇਸ Website ਨੂੰ ਓਪਨ ਕਰੋ,ਇੱਥੇ ਤੁਹਾਨੂੰ ਤੁਹਾਡੇ ਫੋਨ ਦੀ ਕਰੇਂਟ ਲੋਕੇਸ਼ਨ ਸ਼ੋਅ ਹੋਵੇਗੀ।
ਸਕ੍ਰੀਨ 'ਤੇ ਸਮਾਰਟਫੋਨ ਦੀ ਡਿਟੇਲਸ ਸ਼ੋਅ ਹੋਵਗੀ, ਇਸ ਵਿੱਚ Mobile ਦਾ ਨਾਮ,ਨੈਟਵਰਕ,ਬੈਟਰੀ ਪਰਸੈਂਟੇਜ ਸ਼ਾਮਲ ਹੈ, ਪਲੇ ਸਾਊਂਡ, Secure Device ਅਤੇ erase device ਵਿੱਚ ਪਲੇ ਸਾਊਂਡ 'ਤੇ ਕਲਿੱਕ ਕਰੋ।
ਜਦੋਂ ਤੁਸੀਂ ਪਲੇ ਸਾਊਂਡ 'ਤੇ ਕਲਿੱਕ ਕਰਦੇ ਹੋ, ਤਾਂ ਤੁਹਾਡਾ ਫ਼ੋਨ ਵੱਜਣਾ ਸ਼ੁਰੂ ਹੋ ਜਾਂਦਾ ਹੈ, ਇੱਕ ਵਾਰ ਕਲਿੱਕ ਕਰਨ 'ਤੇ ਤੁਹਾਡਾ ਫ਼ੋਨ ਪੂਰੀ ਆਵਾਜ਼ ਵਿੱਚ ਵੱਜਣਾ ਸ਼ੁਰੂ ਹੋ ਜਾਵੇਗਾ।
ਮੇਰੀ ਡਿਵਾਈਸ ਲੱਭੋ ਵੈਬਸਾਈਟ ਖੋਜੋ। ਇਸ ਵੈੱਬਸਾਈਟ ਨੂੰ ਖੋਲ੍ਹੋ, ਇੱਥੇ ਤੁਹਾਨੂੰ ਤੁਹਾਡੇ ਫ਼ੋਨ ਦੀ ਮੌਜੂਦਾ ਲੋਕੇਸ਼ਨ ਦਿਖਾਈ ਜਾਵੇਗੀ।