23 Jan 2024
TV9 Punjabi
ਜੇਕਰ ਤੁਹਾਡਾ ਜਨਮ ਸਰਟੀਫਿਕੇਟ ਗੁੰਮ, ਖਰਾਬ ਜਾਂ ਗਲਤ ਹੈ, ਤਾਂ ਤੁਹਾਨੂੰ ਇਸਦੀ ਡੁਪਲੀਕੇਟ ਕਾਪੀ ਲੈਣ ਦੀ ਲੋੜ ਹੋਵੇਗੀ।
ਤੁਸੀਂ ਆਪਣੇ ਸੂਬੇ ਦੇ ਸਿਵਲ ਰਜਿਸਟ੍ਰੇਸ਼ਨ ਵਿਭਾਗ ਦੀ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ।
ਆਨਲਾਈਨ ਅਪਲਾਈ ਕਰਨ ਲਈ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਜਾਂ ਹੋਰ ਆਈਡੀ ਫੋਟੋ ਅਤੇ ਐਡਰੈੱਸ ਪਰੂਫ ਦੀ ਲੋੜ ਹੋਵੇਗੀ।
ਐਪਲੀਕੇਸ਼ਨ ਦੀਆਂ ਫੀਸਾਂ ਸੂਬੇ ਅਨੁਸਾਰ ਵੱਖ-ਵੱਖ ਹੁੰਦੀਆਂ ਹਨ, ਆਮ ਤੌਰ 'ਤੇ 50 ਤੋਂ 100 ਰੁਪਏ ਤੱਕ ਖ਼ਰਚ ਹੁੰਦਾ ਹੈ।
ਆਪਣਾ ਐਪਲੀਕੇਸ਼ਨ ਸਟੈਟਸ ਚੈਕ ਕਰਨ ਲਈ, ਤੁਸੀਂ ਆਪਣੇ ਸੂਬੇ ਦੇ ਸਿਵਲ ਰਜਿਸਟ੍ਰੇਸ਼ਨ ਵਿਭਾਗ ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।
ਆਨਲਾਈਨ ਅਪਲਾਈ ਕਰਨ ਦੇ 15 ਤੋਂ 30 ਦਿਨਾਂ ਦੇ ਅੰਦਰ ਤੁਹਾਨੂੰ ਡੁਪਲੀਕੇਟ ਜਨਮ ਸਰਟੀਫਿਕੇਟ ਮਿਲ ਜਾਵੇਗਾ।
ਐਪਲੀਕੇਸ਼ਨ ਦੀ ਸਾਰੀ ਡਿਟੇਲ ਨੂੰ ਸਹੀ ਢੰਗ ਨਾਲ ਭਰੋ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰੋ ਅਤੇ ਸਮੇਂ-ਸਮੇਂ 'ਤੇ ਸਟੈਟਸ ਦੀ ਜਾਂਚ ਕਰਦੇ ਰਹੋ।