10 April 2024
TV9 Punjabi
Author: Isha
ਐਪਲ ਦੇ ਆਈਫੋਨ ਅਤੇ ਆਈਪੈਡ ਦੁਨੀਆ ਭਰ ਵਿੱਚ ਮਸ਼ਹੂਰ ਹਨ, ਕੰਪਨੀ ਹੁਣ ਨਵੇਂ ਆਈਪੈਡ ਪ੍ਰੋ ਅਤੇ ਆਈਪੈਡ ਏਅਰ ਲਾਂਚ ਕਰਨ ਜਾ ਰਹੀ ਹੈ।
Pics Credit: Unsplash/Apple
ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਪਲ ਮਈ 2024 ਵਿੱਚ ਇੱਕ ਈਵੈਂਟ ਵਿੱਚ ਨਵੇਂ ਆਈਪੈਡ ਪ੍ਰੋ ਅਤੇ ਆਈਪੈਡ ਏਅਰ ਨੂੰ ਲਾਂਚ ਕਰ ਸਕਦਾ ਹੈ।
ਨਵੇਂ ਆਈਪੈਡ ਪ੍ਰੋ ਅਤੇ ਆਈਪੈਡ ਏਅਰ 'ਚ ਦੋ ਖਾਸ ਚੀਜ਼ਾਂ ਮਿਲ ਸਕਦੀਆਂ ਹਨ, ਉਨ੍ਹਾਂ ਨੂੰ ਵੱਡੀ ਸਕਰੀਨ ਅਤੇ ਨਵੇਂ ਪਾਵਰਫੁੱਲ M3 ਚਿਪਸੈੱਟ ਦਾ ਸਪੋਰਟ ਮਿਲ ਸਕਦਾ ਹੈ।
ਜੇਕਰ ਤੁਸੀਂ ਵੀ ਐਪਲ ਦਾ ਆਈਪੈਡ ਪ੍ਰੋ ਜਾਂ ਆਈਪੈਡ ਏਅਰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਮਈ 'ਚ ਹੋਣ ਵਾਲੇ ਈਵੈਂਟ ਦਾ ਇੰਤਜ਼ਾਰ ਕਰ ਸਕਦੇ ਹੋ।
ਐਪਲ ਨੇ ਆਉਣ ਵਾਲੇ ਟੈਬਲੇਟਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ, ਅਜਿਹੀਆਂ ਅਟਕਲਾਂ ਹਨ ਕਿ ਇਨ੍ਹਾਂ ਵਿੱਚ OLED ਸਿਸਟਮ ਪਾਇਆ ਜਾ ਸਕਦਾ ਹੈ।
ਆਈਫੋਨ ਵਰਗਾ ਡਿਸਪਲੇ ਸਿਸਟਮ ਮਿਲਣ ਨਾਲ ਯੂਜ਼ਰਸ ਦਾ ਅਨੁਭਵ ਬਿਹਤਰ ਹੋਵੇਗਾ, ਸਕਰੀਨ 'ਤੇ ਕੰਟਰਾਸਟ ਵੀ ਚੰਗਾ ਹੋਵੇਗਾ ਅਤੇ ਬ੍ਰਾਈਟਨੈੱਸ ਵੀ ਚੰਗੀ ਹੋਵੇਗੀ।
ਐਪਲ ਦੇ ਨਵੇਂ ਟੈਬਲੇਟ ਦੀ ਕੀਮਤ ਥੋੜੀ ਮਹਿੰਗੀ ਹੋ ਸਕਦੀ ਹੈ, ਐਪਲ ਪੈਨਸਿਲ, ਮੈਜਿਕ ਕੀਬੋਰਡ ਵਰਗੀਆਂ ਐਕਸੈਸਰੀਜ਼ ਵੀ ਈਵੈਂਟ 'ਚ ਲਾਂਚ ਹੋ ਸਕਦੀਆਂ ਹਨ।