02-08- 2024
TV9 Punjabi
Author: Isha Sharma
ਭਾਰਤੀ ਸ਼ੂਟਰ ਸਵਪਨਿਲ ਕੁਸਲੇ ਨੇ ਪੈਰਿਸ ਓਲੰਪਿਕ 'ਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
Pic Credit: getty/pti
ਸਵਪਨਿਲ ਕੁਸਲੇ ਨੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ 451.4 ਅੰਕਾਂ ਦੇ ਨਾਲ ਕਾਂਸੀ ਦਾ ਤਮਗਾ ਜਿੱਤਿਆ ਹੈ।
ਸਵਪਨਿਲ ਕੁਸਾਲੇ ਦਾ ਇਹ ਪਹਿਲਾ ਓਲੰਪਿਕ ਹੈ ਅਤੇ ਪਹਿਲੀ ਕੋਸ਼ਿਸ਼ ਵਿੱਚ ਹੀ ਉਨ੍ਹਾਂ ਨੇ ਦੇਸ਼ ਲਈ ਤਮਗਾ ਜਿੱਤਿਆ ਹੈ।
ਅਜਿਹੇ 'ਚ ਆਓ ਜਾਣਦੇ ਹਾਂ ਕਿ ਸਵਪਨਿਲ ਕੁਸਲੇ ਕਿੱਥੋਂ ਦੇ ਰਹਿਣ ਵਾਲੇ ਹਨ ਅਤੇ ਕਿੰਨੇ ਪੜ੍ਹੇ-ਲਿਖੇ ਹਨ।
ਸਵਪਨਿਲ ਕੁਸਲੇ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਅਧਿਆਪਕ ਹਨ।
ਸਵਪਨਿਲ ਕੁਸਲੇ ਨੇ ਗ੍ਰੈਜੂਏਸ਼ਨ ਤੱਕ ਪੜ੍ਹਾਈ ਕੀਤੀ ਹੈ ਅਤੇ ਰੇਲਵੇ ਵਿੱਚ ਟੀਟੀਈ ਵਜੋਂ ਵੀ ਕੰਮ ਕਰਦੇ ਹਨ।
ਇਸ ਤੋਂ ਪਹਿਲਾਂ ਪੈਰਿਸ ਓਲੰਪਿਕ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ ਏਅਰ ਪਿਸਟਲ ਮੁਕਾਬਲੇ ਵਿੱਚ ਵੀ ਕਾਂਸੀ ਦਾ ਤਮਗਾ ਜਿੱਤਿਆ ਸੀ।