ਸਜ਼ਾ ਪੂਰੀ ਕਰਨ ਤੋਂ ਬਾਅਦ ਮੁਕਤਸਰ ਸਾਹਿਬ ਪਹੁੰਚੇ ਸੁਖਬੀਰ ਬਾਦਲ

06-01- 2024

TV9 Punjabi

Author: Isha 

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਂ ਪਾਰਟੀ ਬਣਾਉਣ ਜਾ ਰਹੇ ਬਾਗੀ ਧੜੇ ਦੇ ਆਗੂਆਂ ਨੂੰ ਕਰਾਰਾ ਜਵਾਬ ਦਿੱਤਾ।

ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਰੋਧੀ ਧਿਰ ਚਲਾਉਂਦੀ ਹੈ ਸਿਆਸਤ ਦੀ ਦੁਕਾਨ, ਜਦੋਂ ਕਿ ਬਾਦਲ ਪਰਿਵਾਰ ਨੇ ਸਿਆਸਤ ਨੂੰ ਸੇਵਾ ਸਮਝਿਆ ਹੈ।

ਵਿਰੋਧੀ ਧਿਰ

ਲੋਕ ਸਭਾ ਚੋਣਾਂ ਦੌਰਾਨ ਇਹੀ ਆਗੂ ਕਹਿੰਦੇ ਸਨ ਕਿ ਉਹ ਰਾਜਨੀਤੀ ਨਹੀਂ ਕਰਨਗੇ ਅਤੇ ਹੁਣ ਨਵੀਂ ਪਾਰਟੀ ਬਣਾਉਣ ਵਿੱਚ ਲੱਗੇ ਹੋਏ ਹਨ।

ਲੋਕ ਸਭਾ ਚੋਣਾਂ

ਸੁਖਬੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜੇਕਰ ਅਕਾਲੀ ਦਲ ਨੇ ਜ਼ਿਮਨੀ ਚੋਣ ਨਹੀਂ ਲੜੀ ਤਾਂ ਉਹ ਵੀ ਨਹੀਂ ਲੜਦੇ।

ਜ਼ਿਮਨੀ ਚੋਣ

ਅਕਾਲੀ ਦਲ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਸਰਬਜੀਤ ਸਿੰਘ ਖਾਲਸਾ ਆਪਣੀ ਜਿੱਤ ਤੋਂ ਬਾਅਦ ਹਲਕੇ ਦੇ ਲੋਕਾਂ ਨੂੰ ਮਿਲਣ ਲਈ ਵੀ ਨਹੀਂ ਪਹੁੰਚੇ।

ਅਕਾਲੀ ਦਲ

ਉਨ੍ਹਾਂ ਸਾਂਸਦ ਅੰਮ੍ਰਿਤਪਾਲ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ 16 ਸਾਲ ਜੇਲ੍ਹ ਕੱਟੀ ਹੈ। ਇੱਥੇ ਸਿਰਫ਼ ਇੱਕ ਸਾਲ ਵਿੱਚ ਹੀ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਚੋਣਾਂ ਲਈ ਦੋ ਸਾਲ ਬਾਕੀ ਹਨ, ਲੋਕਾਂ ਨੂੰ ਆਪਣਾ ਮਨ ਬਣਾਉਣਾ ਪਵੇਗਾ।

ਅੰਮ੍ਰਿਤਪਾਲ ਸਿੰਘ

ਚੀਨ ਤੋਂ ਬਾਅਦ, ਐਚਐਮਪੀਵੀ ਵਾਇਰਸ ਭਾਰਤ ਅਤੇ ਮਲੇਸ਼ੀਆ ਵਿੱਚ ਵੀ ਫੈਲਿਆ