ਸਵੇਰੇ ਪੀਓ ਇਹ ਜੂਸ, ਘੱਟ ਜਾਵੇਗਾ Sugar Level

27-03- 2024

TV9 Punjabi

Author: Isha Sharma

ਜੇਕਰ ਤੁਹਾਡਾ ਸ਼ੂਗਰ ਲੈਵਲ ਵੱਧ ਰਿਹਾ ਹੈ, ਤਾਂ ਇਸਨੂੰ ਘਟਾਉਣ ਲਈ ਸਹੀ Diet ਕਰਨਾ ਜ਼ਰੂਰੀ ਹੈ। ਇਸ ਨੂੰ ਕੁਝ ਸਿਹਤਮੰਦ ਜੂਸ ਪੀਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਖਾਸ ਕਰਕੇ ਸਵੇਰੇ।

ਸ਼ੂਗਰ ਲੈਵਲ

ਸ਼ੂਗਰ ਦੇ ਮਰੀਜ਼ਾਂ ਨੂੰ ਅਜਿਹੇ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦੇ ਹਨ ਅਤੇ ਇਨਸੁਲਿਨ ਪ੍ਰਤੀਕਿਰਿਆ ਨੂੰ ਬਿਹਤਰ ਬਣਾਉਂਦੇ ਹਨ। 

ਸ਼ੂਗਰ ਦੇ ਮਰੀਜ਼

ਕਰੇਲੇ ਵਿੱਚ ਚਰਨਟਿਨ ਅਤੇ ਪੌਲੀਪੇਪਟਾਈਡ-ਪੀ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਇਨਸੁਲਿਨ ਨੂੰ ਐਕਟਿਵ ਕਰਦਾ ਹੈ ਅਤੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਇਸਨੂੰ ਹਰ ਰੋਜ਼ ਸਵੇਰੇ ਖਾਲੀ ਪੇਟ ਪੀਓ।

ਕਰੇਲੇ ਦਾ ਜੂਸ 

ਲੋਕੀ ( Bottle Guard)  ਵਿੱਚ ਫਾਈਬਰ ਜ਼ਿਆਦਾ ਅਤੇ ਕਾਰਬੋਹਾਈਡਰੇਟ ਘੱਟ ਹੁੰਦੇ ਹਨ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਸਿਹਤਮੰਦ ਆਪਸ਼ਨ ਹੈ।

ਲੋਕੀ

ਆਂਵਲੇ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਪੈਨਕ੍ਰੀਅਸ ਨੂੰ ਸਿਹਤਮੰਦ ਰੱਖਦੇ ਹਨ ਅਤੇ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੇ ਹਨ। ਰੋਜ਼ਾਨਾ ਆਂਵਲੇ ਦਾ ਜੂਸ ਪੀਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।

ਆਂਵਲਾ

ਟਮਾਟਰਾਂ ਵਿੱਚ ਕੈਲੋਰੀ ਘੱਟ ਅਤੇ ਫਾਈਬਰ ਜ਼ਿਆਦਾ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਵਾਧੇ ਨੂੰ ਰੋਕਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਸੁਰੱਖਿਅਤ ਅਤੇ ਸਿਹਤਮੰਦ ਡਰਿੰਕ ਹੈ। ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ।

ਟਮਾਟਰ

ਖਾਲੀ ਪੇਟ ਬਲੱਡ ਸ਼ੂਗਰ ਦਾ ਪੱਧਰ 70-100 ਮਿਲੀਗ੍ਰਾਮ/ਡੀਐਲ ਹੋਣਾ ਚਾਹੀਦਾ ਹੈ। ਇਹ ਖਾਣ ਤੋਂ 2 ਘੰਟੇ ਬਾਅਦ 140 mg/dL ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਬਲੱਡ ਸ਼ੂਗਰ ਦਾ ਪੱਧਰ 200 mg/dL ਜਾਂ ਇਸ ਤੋਂ ਵੱਧ ਹੈ, ਤਾਂ ਇਹ ਸ਼ੂਗਰ ਦੀ ਨਿਸ਼ਾਨੀ ਹੋ ਸਕਦੀ ਹੈ ਅਤੇ ਸਿਹਤ ਲਈ ਖ਼ਤਰਨਾਕ ਹੋ ਸਕਦੀ ਹੈ।

ਖ਼ਤਰਨਾਕ 

ਰੋਜ਼ਾਨਾ ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਨਾਲ ਕੀ ਹੁੰਦਾ ਹੈ?