ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਵਾ ਹੋਈ ਪ੍ਰਦੂਸ਼ਿਤ

28 Oct 2023

TV9 Punjabi

ਪੰਜਾਬ ਵਿੱਚ ਇਸ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਭਾਰੀ ਕਮੀ ਆਈ ਹੈ। ਪੰਜਾਬ ਸਰਕਾਰ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਬਾਕ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 50 ਫੀਸਦੀ ਦੀ ਕਮੀ ਆਈ ਹੈ।

ਪਰਾਲੀ ਸਾੜਨ ਦੇ ਮਾਮਲਿਆ 'ਚ ਕਮੀ

Represtatinal images, Pic Credit: Pexels

ਪਰ ਇਸ ਦੇ ਬਾਵਜੂਦ ਪੰਜਾਬ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ ਹੈ। ਲੁਧਿਆਣਾ ਅਤੇ ਰੂਪਨਗਰ ਦੋਵੇਂ ਸ਼ਹਿਰ ਸੂਬੇ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਹਨ ਅਤੇ ਔਰੇਂਜ ਸ਼੍ਰੇਣੀ ਵਿੱਚ ਆ ਗਏ ਹਨ।

ਪਰ ਪ੍ਰਦੂਸ਼ਨ ਵਧਿਆ

ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (AQI) ਔਸਤਨ 357 ਅਤੇ ਵੱਧ ਤੋਂ ਵੱਧ 500 ਉੱਤੇ ਚੱਲ ਰਿਹਾ ਹੈ। ਇੰਨੀ ਜ਼ਹਿਰੀਲੀ ਹਵਾ ਕਿਸੇ ਦਾ ਵੀ ਦਮ ਘੁੱਟ ਸਕਦੀ ਹੈ।

ਦਿੱਲੀ ਦੀ ਹਵਾ ਹੋਈ ਪ੍ਰਦੂਸ਼ਿਤ

ਸ਼ੁੱਕਰਵਾਰ ਸ਼ਾਮ ਤੱਕ ਸੂਬੇ ਵਿੱਚ ਪਰਾਲੀ ਸਾੜਨ ਦੇ 766 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਹ ਇਸ ਸੀਜ਼ਨ ਦੇ ਸਭ ਤੋਂ ਵੱਧ ਮਾਮਲੇ ਹਨ। 

ਸ਼ੁੱਕਰਵਾਰ ਨੂੰ 766 ਮਾਮਲੇ ਆਏ ਸਾਹਮਣੇ

ਲੁਧਿਆਣਾ ਸਥਿਤ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਮੁਤਾਬਕ ਸੂਬੇ ਵਿੱਚ 15 ਸਤੰਬਰ ਤੋਂ 27 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 4 ਹਜ਼ਾਰ 88 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਸਾਲ ਇਨ੍ਹਾਂ ਮਹੀਨਿਆਂ ਵਿੱਚ 8 ਹਜ਼ਾਰ 147 ਅਤੇ 2021 ਵਿੱਚ 6 ਹਜ਼ਾਰ 742 ਕੇਸ ਦਰਜ ਕੀਤੇ ਗਏ ਸਨ।

ਪੰਜਾਬ ਰਿਮੋਟ ਸੈਂਸਿੰਗ ਸੈਂਟਰ

ਸ਼ੁੱਕਰਵਾਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 766 ਮਾਮਲੇ ਸਾਹਮਣੇ ਆਏ ਹਨ। ਜਿਸ ‘ਚ ਤਰਨਤਾਰਨ ਪਹਿਲੇ ਨੰਬਰ ‘ਤੇ ਰਿਹਾ ਹੈ। ਤਰਨਤਾਰਨ ਵਿੱਚ 104, ਸੰਗਰੂਰ ਵਿੱਚ 98, ਪਟਿਆਲਾ ਵਿੱਚ 97 ਅਤੇ ਅੰਮ੍ਰਿਤਸਰ ਵਿੱਚ 76 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ।

ਪਰਾਲੀ ਸਾੜਨ ‘ਚ ਤਰਨਤਾਰਨ ਸਭ ਤੋਂ ਅੱਗੇ

AQI ਦੇ ਅਨੁਸਾਰ, 0-50 AQI ਤੱਕ ਦੀ ਹਵਾ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 51-100 AQI ਨੂੰ ਤਸੱਲੀਬਖਸ਼ ਮੰਨਿਆ ਜਾਂਦਾ ਹੈ। ਜਦੋਂ ਕਿ ਇਸ ਤੋਂ ਉੱਪਰ ਦੀ ਹਵਾ ਸਿਹਤ ਲਈ ਚੰਗੀ ਨਹੀਂ ਮੰਨੀ ਜਾਂਦੀ।

ਕਿੰਨਾ AQI ਤਸੱਲੀਬਖਸ਼

ਸਮੇਂ ਦੇ ਨਾਲ ਕਿਉਂ ਲੱਗਣ ਲੱਗਾ AM-PM?