08-07- 2024
TV9 Punjabi
Author: Isha
ਹਰ ਕੋਈ ਸਟਾਕ ਮਾਰਕੀਟ ਤੋਂ ਪੈਸਾ ਕਮਾਉਣ ਦਾ ਸੁਪਨਾ ਲੈਂਦਾ ਹੈ, ਪਰ ਇਹ ਨਹੀਂ ਪਤਾ ਹੁੰਦਾ ਕਿ ਪੈਸਾ ਕਿਸ ਵਿੱਚ ਨਿਵੇਸ਼ ਕਰਨਾ ਹੈ।
ਅਸੀਂ ਸਟਾਕ ਦੇ ਫੰਡਾਮੈਂਟਲ ਨੂੰ ਸਕੈਨ ਕਰਨ ਬਾਰੇ ਗੱਲ ਕਰ ਰਹੇ ਹਾਂ। ਜੇਕਰ ਤੁਸੀਂ ਸਹੀਂ ਤਰੀਕੇ ਨਾਲ ਸਟ੍ਰਾਂਗ ਫੰਡਾਮੈਂਟਲ ਵਾਲੇ ਸਟਾਕ ਵਿੱਚ ਪੈਸਾ ਨਿਵੇਸ਼ ਕਰਦੇ ਹੋ।
ਤਾਂ ਤੁਹਾਨੂੰ ਲੰਬੇ ਸਮੇਂ ਵਿੱਚ ਚੰਗਾ ਰਿਟਰਨ ਮਿਲ ਸਕਦਾ ਹੈ। ਫੰਡਾਮੈਂਟਲ ਸਕੈਨ ਕਰਦੇ ਸਮੇਂ ਇਨ੍ਹਾਂ 6 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਹਮੇਸ਼ਾ ਜਾਂਚ ਕਰੋ ਕਿ ਕੰਪਨੀ ਦੀ ਮਾਰਕੀਟ ਕੈਪ ਕਿੰਨਾ ਵੱਧ ਹੈ। ਇਸ ਨਾਲ ਕੰਪਨੀ ਦੇ ਅੱਗੇ ਕੰਮ ਕਰਨ ਦੀ ਗਾਰੰਟੀ ਬਣੀ ਰਹਿੰਦੀ ਹੈ।
ਦੂਜਾ, ਜਾਂਚ ਕਰੋ ਕਿ ਕੰਪਨੀ ਦਾ PE Ratio Industry ਨਾਲੋਂ ਘੱਟ ਹੈ ਜਾਂ ਨਹੀਂ। ਜੇਕਰ ਇਹ ਘੱਟ ਹੈ ਤਾਂ ਉਹ ਸਟਾਕ ਠੀਕ ਹੈ।
ਇਹ ਵੀ ਚੈੱਕ ਕਰੋ ਕਿ ਕੰਪਨੀ 'ਤੇ ਕਿੰਨਾ ਕਰਜ਼ਾ ਹੈ। ਜਿੰਨਾ ਘੱਟ ਕਰਜ਼ਾ, ਓਨਾ ਹੀ ਵਧੀਆ ਸਟਾਕ।
ਜੇਕਰ ਕੰਪਨੀ Divident ਦਿੰਦੀ ਹੈ ਤਾਂ ਇਹ ਹੋਰ ਵੀ ਵਧੀਆ ਹੈ। ਕਿਉਂਕਿ ਜੇਕਰ ਸਟਾਕ ਨਹੀਂ ਵਧਦਾ, ਤਾਂ ਤੁਸੀਂ ਹਰ ਤਿਮਾਹੀ ਵਿੱਚ Dividents ਤੋਂ ਪੈਸਾ ਕਮਾ ਸਕਦੇ ਹੋ।
ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਕੀ ਸਟਾਕ ਦਾ ROE 12% ਤੋਂ ਵੱਧ ਹੈ ਜਾਂ ਨਹੀਂ, ਅਤੇ EPS ਵੀ ਲਗਭਗ 50 ਹੋਣਾ ਚਾਹੀਦਾ ਹੈ।