8 Oct 2023
TV9 Punjabi
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 36 ਸਾਲ ਪਹਿਲਾਂ ਚੇਨਈ ਵਿੱਚ ਵਿਸ਼ਵ ਕੱਪ ਦੇ ਗਰੁੱਪ ਸਟੇਜ 'ਚ ਟੱਕਰ ਹੋਈ ਸੀ। ਉਸ ਮੈਚ 'ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
1987 ਵਿਸ਼ਵ ਕੱਪ ਦੇ ਚੇਨਈ ਵਿੱਚ ਖੇਡੇ ਗਏ ਉਸ ਮੈਚ ਤੋਂ ਬਾਅਦ ਹੁਣ ਭਾਰਤ ਅਤੇ ਆਸਟ੍ਰੇਲੀਆ ਵਿਸ਼ਵ ਕੱਪ 2023 'ਚ ਫਿਰ ਤੋਂ ਚੇਨਈ ਵਿੱਚ ਆਹਮੋ-ਸਾਹਮਣੇ ਹੋਣਗੇ।
ਕਹਿੰਦੇ ਹਨ ਕਿ ਹੱਥ 'ਚ ਆਏ ਮੌਕੇ ਨੂੰ ਜਾਣ ਨਹੀਂ ਦੇਣਾ ਚਾਹੀਦਾ ਅਤੇ ਅੱਜ ਰੋਹਿਤ ਸ਼ਰਮਾ ਦੀ ਟੀਮ ਕੋਲ ਉਹ ਮੌਕਾ ਹੈ।
ਭਾਰਤ 1987 'ਚ ਮਿਲੀ ਉਸ ਹਾਰ ਦਾ ਬਦਲਾ ਮੰਗ ਰਿਹਾ ਹੈ ਅਤੇ ਭਾਰਤੀ ਟੀਮ ਵੀ ਇਹੀ ਚਾਹੁੰਦੀ ਹੈ। ਜ਼ਾਹਿਰ ਹੈ ਕਿ ਇਸ ਕੋਸ਼ਿਸ਼ ਵਿੱਚ ਬੱਲੇ ਅਤੇ ਗੇਂਦ ਦੀ ਜ਼ੋਰਦਾਰ ਟੱਕਰ ਦੇਖਣ ਨੂੰ ਮਿਲੇਗੀ।
ਭਾਰਤ ਇਸ ਵਾਰ ਆਸਟ੍ਰੇਲੀਆ ਤੋਂ ਬਦਲਾ ਲੈਣਾ ਤਾਂ ਚਾਹੁੰਦਾ ਹੈ ਪਰ ਭਾਰਤ ਨੂੰ ਸਾਵਧਾਨ ਰਹਿਣਾ ਹੋਵੇਗਾ, ਕਿਉਂਕਿ ਚੇਨਈ ਆਸਟ੍ਰੇਲੀਆ ਦਾ ਗੜ੍ਹ ਹੈ ਅਤੇ ਉਸ ਨੇ ਇੱਥੇ ਖੇਡੇ ਗਏ ਸਾਰੇ 3 ਵਿਸ਼ਵ ਕੱਪ ਮੈਚ ਜਿੱਤੇ ਹਨ।
ਚੇਨਈ ਦਾ ਮੈਦਾਨ 7 ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਕਰ ਚੁੱਕਿਆ ਹੈ। ਭਾਰਤ-ਆਸਟ੍ਰੇਲੀਆ ਵਿੱਚ ਖੇਡਿਆ ਜਾਣ ਵਾਲਾ ਮੈਚ ਚੇਨਈ ਦਾ 8ਵਾਂ ਵਿਸ਼ਵ ਕੱਪ ਮੈਚ ਹੋਵੇਗਾ।