21-09- 2025
TV9 Punjabi
Author: Sandeep Singh
ਏਸ਼ੀਆ ਕੱਪ 2025 ਵਿੱਚ ਹੁਣ ਤੱਕ ਕੁੱਲ 13 ਮੈਚ ਪੂਰੇ ਹੋ ਚੁੱਕੇ ਹਨ। ਫਿਲਹਾਲ ਸੁਪਰ-4 ਪੜਾਅ ਦੇ ਮੈਚ ਖੇਡੇ ਜਾ ਰਹੇ ਹਨ, ਜਿਸ ਵਿੱਚ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸ਼ਾਮਲ ਹਨ।
ਸੁਪਰ-4 ਦੌਰ ਦਾ ਪਹਿਲਾ ਮੈਚ ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ ਸੀ। ਬੰਗਲਾਦੇਸ਼ ਨੇ 4 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਇਸ ਜਿੱਤ ਦੇ ਨਾਲ, ਬੰਗਲਾਦੇਸ਼ ਨੇ ਸ਼੍ਰੀਲੰਕਾ ਦੀ ਜਿੱਤ ਨੂੰ ਰੋਕ ਦਿੱਤਾ ਗਿਆ । ਪਹਿਲਾਂ, ਸ਼੍ਰੀਲੰਕਾ ਨੇ ਗਰੁੱਪ ਪੜਾਅ ਵਿੱਚ ਸਾਰੇ ਮੈਚ ਜਿੱਤੇ ਸਨ।
ਟੀਮ ਇੰਡੀਆ ਹੁਣ ਏਸ਼ੀਆ ਕੱਪ 2025 ਵਿੱਚ ਇਕਲੌਤੀ ਟੀਮ ਹੈ ਜਿਸਨੇ ਇੱਕ ਵੀ ਮੈਚ ਨਹੀਂ ਹਾਰਿਆ ਹੈ। ਉਨ੍ਹਾਂ ਤੋਂ ਇਲਾਵਾ, ਬਾਕੀ ਸਾਰੀਆਂ ਟੀਮਾਂ ਘੱਟੋ-ਘੱਟ ਇੱਕ-ਇੱਕ ਮੈਚ ਹਾਰੀਆਂ ਹਨ।
ਗਰੁੱਪ ਏ ਵਿੱਚ, ਭਾਰਤ ਨੇ ਯੂਏਈ, ਪਾਕਿਸਤਾਨ ਅਤੇ ਓਮਾਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ, ਤਿੰਨੋਂ ਮੈਚ ਜਿੱਤੇ, ਜਿਸ ਨਾਲ ਉਹ ਟੂਰਨਾਮੈਂਟ ਵਿੱਚ ਇੱਕੋ-ਇੱਕ ਅਜੇਤੂ ਟੀਮ ਬਣ ਗਈ।
ਪਾਕਿਸਤਾਨ ਵੀ ਹੁਣ ਤੱਕ ਇੱਕ ਮੈਚ ਹਾਰ ਚੁੱਕਾ ਹੈ। ਉਨ੍ਹਾਂ ਨੂੰ ਗਰੁੱਪ ਪੜਾਅ ਵਿੱਚ ਭਾਰਤ ਤੋਂ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।