29 Feb 2024
TV9Punjabi
ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੀ ਅਗਵਾਈ 'ਚ ਟੀਮ ਇੰਡੀਆ ਨੇ ਇੰਗਲੈਂਡ ਖਿਲਾਫ ਰਾਂਚੀ ਟੈਸਟ 'ਚ ਜ਼ਬਰਦਸਤ ਜਿੱਤ ਦਰਜ ਕੀਤੀ।
Pic Credit: AFP/PTI/Twitter
ਦੂਜੀ ਪਾਰੀ 'ਚ ਸ਼ੁਭਮਨ ਗਿੱਲ ਨੇ ਅਜੇਤੂ 52 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਮੈਚ ਦੇ ਨਾਲ-ਨਾਲ ਸੀਰੀਜ਼ 'ਚ ਵੀ ਜਿੱਤ ਦਿਵਾਈ।
ਰਾਂਚੀ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਸ਼ੁਭਮਨ ਟੀਮ ਦੇ ਬਾਕੀ ਖਿਡਾਰੀਆਂ ਨਾਲ ਰਾਂਚੀ ਤੋਂ ਪਰਤ ਆਏ ਹਨ ਅਤੇ ਹੁਣ ਧਰਮਸ਼ਾਲਾ 'ਚ ਪੰਜਵੇਂ ਟੈਸਟ ਲਈ ਇਕੱਠੇ ਹੋਣਗੇ।
ਮੈਚ ਦੀ ਤਰ੍ਹਾਂ ਸ਼ੁਭਮਨ ਗਿੱਲ ਲਈ ਰਾਂਚੀ ਤੋਂ ਵਾਪਸੀ ਵੀ ਖਾਸ ਰਹੀ ਕਿਉਂਕਿ ਇੱਥੇ ਏਅਰਪੋਰਟ 'ਤੇ ਉਨ੍ਹਾਂ ਦੀ ਮੁਲਾਕਾਤ ਇਕ ਖਾਸ ਵਿਅਕਤੀ ਨਾਲ ਹੋਈ, ਜਿਸ ਨੂੰ ਦੇਖ ਕੇ ਇਹ ਨੌਜਵਾਨ ਬੱਲੇਬਾਜ਼ ਮੁਸਕਰਾਇਆ।
ਗਿੱਲ ਨੇ ਹਵਾਈ ਅੱਡੇ ਦੇ ਸੁਰੱਖਿਆ ਗਾਰਡ ਫਰਾਂਸਿਸ ਮਿੰਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਗਿੱਲ ਮੁਸਕਰਾਉਂਦੇ ਰਹੇ ਅਤੇ ਮਿੰਜ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੰਦੇ ਰਹੇ। ਆਈਪੀਐਲ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਫਰਾਂਸਿਸ ਮਿੰਜ ਝਾਰਖੰਡ ਦੇ ਇੱਕ ਨੌਜਵਾਨ ਕ੍ਰਿਕਟਰ ਰੌਬਿਨ ਦੇ ਪਿਤਾ ਹਨ। ਵਿਸਫੋਟਕ ਵਿਕਟਕੀਪਰ ਬੱਲੇਬਾਜ਼ ਰੌਬਿਨ ਨੂੰ ਆਈਪੀਐਲ 2024 ਦੀ ਨਿਲਾਮੀ ਵਿੱਚ ਗਿੱਲ ਦੀ ਟੀਮ ਗੁਜਰਾਤ ਟਾਈਟਨਸ ਨੇ 3.6 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਗੁਜਰਾਤ ਦੇ ਨਵੇਂ ਕਪਤਾਨ ਗਿੱਲ ਨੇ ਇੰਸਟਾਗ੍ਰਾਮ 'ਤੇ ਰੌਬਿਨ ਦੇ ਪਿਤਾ ਨਾਲ ਤਸਵੀਰ ਪੋਸਟ ਕੀਤੀ ਅਤੇ ਲਿਖਿਆ- “ਤੁਹਾਨੂੰ ਮਿਲਣਾ ਮਾਣ ਵਾਲੀ ਗੱਲ ਹੈ। ਤੁਹਾਡੀ ਮਿਹਨਤ ਪ੍ਰੇਰਨਾਦਾਇਕ ਹੈ। ਤੁਹਾਨੂੰ IPL 'ਚ ਮਿਲਣ ਦੀ ਉਡੀਕ ਰਹੇਗੀ।''