ਸ਼੍ਰੇਅਸ ਕੁਮਾਰ ਨੇ 5 ਸਾਲ ਪਹਿਲਾਂ ਜੋ ਕੀਤਾ,ਸ਼ੁਭਮਨ ਗਿੱਲ ਗੁਜਰਾਤ ਵਿੱਚ ਕਰਣਗੇ ਓਹੀ ਕਮਾਲ
27 Nov 2023
TV9 Punjabi
IPL ਵਿੱਚ ਗੁਜਰਾਤ ਟਾਇਮਸ ਦੇ ਕਪਤਾਨ ਹਾਰਦਿਕ ਪਾਂਡਿਆ ਦੀ ਮੁੰਬਈ ਇੰਡੀਅਨਸ ਵਿੱਚ ਵਾਪਸੀ ਪੱਕੀ ਹੋ ਗਈ ਹੈ।
ਹਾਰਦਿਕ ਦੀ ਵਾਪਸੀ ਪੱਕੀ
Pic Credit: BCCI
ਐਤਵਾਰ 26 ਨਵੰਬਰ ਨੂੰ IPL ਰਿਟੇਂਸ਼ਨ ਵਿੱਚ ਆਖਿਰੀ ਦਿਨ ਜ਼ਬਰਦਸਤ ਡ੍ਰਾਮੇ ਵਿਚਾਲੇ ਮੁੰਬਈ ਨੇ ਗੁਜਰਾਤ ਦੇ ਨਾਲ ਹਾਰਦਿਕ ਪਾਂਡਿਆ ਦਾ ਟ੍ਰੇਡ ਪੂਰਾ ਕੀਤਾ।
ਗੁਜਰਾਤ ਨਾਲ ਡੀਲ
ਹਾਰਦਿਕ ਪਿਛਲੇ 2 ਸੀਜ਼ਨ ਤੋਂ ਗੁਜਰੂਤ ਦੇ ਕਪਤਾਨ ਸੀ ਅਤੇ ਪਹਿਲੇ ਹੀ ਸੀਜ਼ਨ ਵਿੱਚ ਖ਼ਿਤਾਬ ਜਿੱਤਿਆ,ਜਦੋਂ ਕਿ ਦੂਜੇ ਸੀਜ਼ਨ ਵਿੱਚ ਟੀਮ ਨੂੰ ਫਾਇਨਲ ਤੱਕ ਪਹੁੰਚਾਇਆ।
ਗੁਜਰਾਤ ਨੂੰ ਸਫ਼ਲਤਾ
ਹਾਰਦਿਕ ਦੇ ਜਾਣ ਤੋਂ ਬਾਅਦ ਸਵਾਲ ਇਹ ਹੈ ਕਿ ਟੀਮ ਦਾ ਕਪਤਾਨ ਕੌਣ ਹੋਵੇਗਾ? ਹੁਣ ਸ਼ਾਇਦ ਸ਼ੁਭਮਨ ਗਿੱਲ ਨੂੰ ਜਿੰਮੇਵਾਰੀ ਮਿਲਦੀ ਨਜ਼ਰ ਆ ਰਹੀ ਹੈ।
ਕਪਤਾਨੀ ਦਾ ਸਵਾਲ
ਰਿਪੋਰਟਸ ਮੁਤਾਬਕ ਗੁਜਰਾਤ ਟੀਮ ਮੈਨੇਜਮੈਂਟ ਨੇ Future ਦੀ ਪਲਾਨਇੰਗ ਨੂੰ ਦੇਖਦੇ ਹੋਏ ਗਿੱਲ ਨੂੰ ਕਪਤਾਨ ਬਨਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਜਲਦ ਹੀ ਇਸਦਾ ਐਲਾਨ ਹੋ ਜਾਵੇਗਾ।
ਜਲਦ ਹੋਵੇਗਾ ਐਲਾਨ
ਜਦੋਂ ਗਿੱਲ ਕਪਤਾਨ ਬਣ ਜਾਣਗੇ ਤਾਂ ਸ਼੍ਰੇਅਸ ਵਾਲਾ ਕਮਾਲ ਕਰ ਲੈਂਗੇ। ਸ਼੍ਰੇਅਸ ਦੇ ਨਾਮ IPL ਵਿੱਚ ਟੀਮ ਦਾ ਸਭ ਤੋਂ ਨੌਜਵਾਨ ਪਰਮਾਨੈਂਟ ਕਪਤਾਨ ਬਨਣ ਦਾ ਰਿਕਾਰਡ ਹੈ।
ਕਰਨਗੇ ਸ਼੍ਰੇਅਸ ਵਾਲਾ ਕਮਾਲ
ਸ਼੍ਰੇਅਸ 2018 ਵਿੱਚ 23 ਸਾਲ 6 ਮਹੀਨੇ ਅਤੇ 21 ਦਿਨ ਦੀ ਉਮਰ ਵਿੱਚ ਦਿੱਲੀ ਕੈਪੀਟਲਸ ਦੇ ਪਰਮਾਨੈਂਟ ਕਪਤਾਨ ਬਣੇ ਸੀ। ਗਿੱਲ ਫਿਲਹਾਲ 24 ਸਾਲ ਦੇ ਹਨ ਅਤੇ ਗੁਜਰਾਤ ਦੀ ਕਪਤਾਨੀ ਸੰਭਾਲਦੇ ਹੀ ਉਹ ਵੀ ਇਸੇ ਲਿਸਟ ਵਿੱਚ ਸ਼ਾਮਲ ਹੋ ਜਾਣਗੇ।
ਗੁਜਰਾਤ ਲਈ ਇਤੀਹਾਸ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅੰਤੜੀਆਂ ਦੀ ਗੜਬੜੀ ਕਾਰਨ ਦਿਖਾਈ ਦਿੰਦੇ ਹਨ ਇਹ ਲੱਛਣ, ਨਾ ਕਰੋ ਇਨ੍ਹਾਂ ਨੂੰ ਨਜ਼ਰਅੰਦਾਜ਼
https://tv9punjabi.com/web-stories