264 ਦੌੜਾਂ ਦੀ ਪਾਰੀ ਵਿੱਚ ਰੋਹਿਤ ਸ਼ਰਮਾ ਦਾ ਓਹ ਸ਼ਾਟ, ਜਿਸ ਨੇ ਬਣਾ ਦਿੱਤਾ ਇਤਿਹਾਸ
13 Dec 2023
TV9 Punjabi
ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਲੈ ਕੇ ਫਿਲਹਾਲ ਕਈ ਗੱਲਾਂ ਕਹੀਆਂ ਜਾ ਰਹੀਆਂ ਹਨ। ਰੋਹਿਤ ਟੀ-20 ਵਿਸ਼ਵ ਕੱਪ ਖੇਡਣਗੇ ਜਾਂ ਨਹੀਂ, ਉਹ ਕਪਤਾਨ ਹੋਣਗੇ ਜਾਂ ਨਹੀਂ, ਇਹ ਵੱਡਾ ਸਵਾਲ ਹੈ।
ਟੀ-20 ਵਿਸ਼ਵ ਕੱਪ
Pic Credit: AFP/PTI
ਇਸ ਦੌਰਾਨ, ਇੱਕ ਖਾਸ ਤਾਰੀਖ ਆਈ ਹੈ, ਇਹ 13 ਨਵੰਬਰ ਹੈ। ਇਸ ਦਿਨ ਰੋਹਿਤ ਸ਼ਰਮਾ ਨੇ ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਦਿਨ 264 ਦੌੜਾਂ ਦੀ ਪਾਰੀ ਆਈ।
ਵਨਡੇ ਇਤਿਹਾਸ ਦੀ ਸਭ ਤੋਂ ਵੱਡੀ ਪਾਰੀ
13 ਨਵੰਬਰ 2014 ਨੂੰ, ਰੋਹਿਤ ਸ਼ਰਮਾ ਨੇ ਕੋਲਕਾਤਾ ਵਿੱਚ ਸ਼੍ਰੀਲੰਕਾ ਦੇ ਖਿਲਾਫ ਇੱਕ ਪਾਰੀ ਖੇਡੀ, ਜਿਸ ਵਿੱਚ ਉਸਨੇ 264 ਦੌੜਾਂ ਬਣਾਈਆਂ। ਇਹ ਵਨਡੇ ਇਤਿਹਾਸ ਵਿੱਚ ਕਿਸੇ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਸੀ।
ਸ਼੍ਰੀਲੰਕਾ ਦੇ ਖਿਲਾਫ
ਰੋਹਿਤ ਸ਼ਰਮਾ ਨੇ ਇਸ ਪਾਰੀ ਵਿੱਚ 173 ਗੇਂਦਾਂ ਵਿੱਚ ਇਹ ਦੌੜਾਂ ਬਣਾਈਆਂ ਸਨ, ਜਿਸ ਵਿੱਚ 33 ਚੌਕੇ ਅਤੇ 9 ਛੱਕੇ ਸ਼ਾਮਲ ਸਨ। ਇਸ ਪਾਰੀ ਦੌਰਾਨ ਰੋਹਿਤ ਸ਼ਰਮਾ ਦਾ ਸਟ੍ਰਾਈਕ ਰੇਟ 152 ਰਿਹਾ।
ਸਟ੍ਰਾਈਕ ਰੇਟ
ਇਸ ਪਾਰੀ ਦੌਰਾਨ ਰੋਹਿਤ ਸ਼ਰਮਾ ਨੇ ਇੱਕ ਅਜਿਹਾ ਸ਼ਾਟ ਵੀ ਖੇਡਿਆ ਜਿਸ ਨੇ ਕ੍ਰਿਕਟ ਦੀਆਂ ਕਿਤਾਬਾਂ ਹੀ ਬਦਲ ਕੇ ਰੱਖ ਦਿੱਤਾ। ਰੋਹਿਤ ਜਦੋਂ 219 ਦੇ ਸਕੋਰ ਨੂੰ ਪਾਰ ਕਰ ਚੁੱਕੇ ਸਨ ਤਾਂ ਇਹ ਸ਼ਾਟ ਉਨ੍ਹਾਂ ਦੇ ਬੱਲੇ ਤੋਂ ਆਇਆ।
ਰੋਹਿਤ ਸ਼ਰਮਾ ਦਾ ਇਹ ਸ਼ਾਟ
ਰੋਹਿਤ ਸ਼ਰਮਾ ਨੇ ਨੁਵਾਨ ਕੁਲਾਸੇਖਰਾ ਦੀ ਆਫ ਸਾਈਡ ਤੋਂ ਬਾਹਰ ਜਾ ਰਹੀ ਗੇਂਦ 'ਤੇ ਲੈੱਗ ਸਾਈਡ 'ਤੇ ਸ਼ਾਟ ਖੇਡਿਆ, ਜੋ ਸਿੱਧੇ 6 ਦੌੜਾਂ 'ਤੇ ਚਲਾ ਗਿਆ। ਇਸ ਦੌਰਾਨ ਰੋਹਿਤ ਦੇ ਸਾਥੀ ਖਿਡਾਰੀ ਅਤੇ ਕੁਮੈਂਟਰੀ ਕਰ ਰਹੇ ਕੁਮੈਂਟੇਟਰ ਵੀ ਹੈਰਾਨ ਰਹਿ ਗਏ।
ਆਫ ਦਾ ਬਾਲ
ਰੋਹਿਤ ਦੇ ਇਸ ਸ਼ਾਟ ਨੂੰ ਕਦੇ ਧੋਨੀ-ਕਾਪਟਰ ਕਿਹਾ ਗਿਆ ਅਤੇ ਕਦੇ ਫਲਿੱਕ ਨਾਲ ਤੁਲਨਾ ਕੀਤੀ ਗਈ। ਪਰ ਇਸ ਸ਼ਾਟ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀ ਗਈ ਅਤੇ ਹਰ ਕੋਈ ਕਹਿ ਰਿਹਾ ਹੈ ਕਿ ਹੁਣ ਬੱਲੇਬਾਜ਼ਾਂ ਦੇ ਸਾਹਮਣੇ ਕਿਸ ਤਰ੍ਹਾਂ ਦੀ ਫੀਲਡ ਲਗਾਈ ਜਾਵੇਗੀ।
ਸ਼ਾਟ ਦੇ ਨਾਂਅ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਅਫ੍ਰੀਕਾ ਦੇ ਖਿਲਾਫ਼ 'ANIMAL' ਬਣ ਗਏ ਰਿੰਕੂ ਸਿੰਘ,ਬਾਲਰਸ ਨੂੰ ਬੁਰ੍ਹੀ ਤਰ੍ਹਾਂ ਧੋਇਆ
Learn more