ਕੁਲਦੀਪ ਯਾਦਵ ਨੇ ਯੁਵਰਾਜ ਨੂੰ ਪਛਾੜ ਦਿੱਤਾ
15 Dec 2023
TV9 Punjabi
ਭਾਰਤ ਨੇ ਵੀਰਵਾਰ ਰਾਤ ਨੂੰ ਖੇਡੇ ਗਏ ਤੀਜੇ ਟੀ-20 ਮੈਚ 'ਚ ਦੱਖਣੀ ਅਫਰੀਕਾ ਨੂੰ 106 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਦੇ ਨਾਲ ਹੀ ਦੋਵਾਂ ਟੀਮਾਂ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰੀ 'ਤੇ ਰਹੀ।
ਤੀਜਾ ਟੀ-20 ਮੈਚ
Pic Credit: AFP/David Miller Insta
ਇਸ ਮੈਚ 'ਚ ਭਾਰਤੀ ਟੀਮ ਦੇ ਸਪਿਨਰ ਕੁਲਦੀਪ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜ ਵਿਕਟਾਂ ਲੈ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਕੁਲਦੀਪ ਨੇ 2.5 ਓਵਰਾਂ ਵਿੱਚ 17 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ।
ਕੁਲਦੀਪ ਯਾਦਵ ਦਾ ਸ਼ਾਨਦਾਰ ਪ੍ਰਦਰਸ਼ਨ
ਟੀ-20 ਇੰਟਰਨੈਸ਼ਨਲ 'ਚ ਕੁਲਦੀਪ ਦਾ ਇਹ ਬੈਸਟ ਪ੍ਰਦਰਸ਼ਨ ਹੈ। ਭਾਰਤ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਸਨ। ਕੁਲਦੀਪ ਦੀ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ 95 ਦੌੜਾਂ 'ਤੇ ਹਰਾ ਦਿੱਤਾ।
201 ਦੌੜਾਂ ਬਣਾਈਆਂ
ਕਮਾਲ ਦੀ ਗੱਲ ਇਹ ਹੈ ਕਿ ਕੁਲਦੀਪ ਨੇ ਆਪਣੇ ਜਨਮ ਦਿਨ ਦੇ ਮੌਕੇ 'ਤੇ ਅਜਿਹਾ ਕੀਤਾ। ਕੁਲਦੀਪ ਦਾ ਜਨਮਦਿਨ 14 ਦਸੰਬਰ ਨੂੰ ਹੈ ਅਤੇ ਇਸ ਦਿਨ ਉਨ੍ਹਾਂ ਨੇ ਟੀ-20 'ਚ ਆਪਣੀ ਬੈਸਟ ਪ੍ਰਫਾਰਮੈਂਸ ਦਿੱਤੀ।
ਜਨਮ ਦਿਨ
ਇਸ ਨਾਲ ਕੁਲਦੀਪ ਨੇ ਭਾਰਤ ਦੇ ਬੈਸਟ ਆਲਰਾਊਂਡਰ ਯੁਵਰਾਜ ਸਿੰਘ ਨੂੰ ਪਿੱਛੇ ਛੱਡ ਦਿੱਤਾ। ਜਨਮਦਿਨ 'ਤੇ ਭਾਰਤ ਵੱਲੋਂ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਯੁਵਰਾਜ ਦੇ ਨਾਂ ਸੀ, ਜੋ ਹੁਣ ਕੁਲਦੀਪ ਦੇ ਨਾਂ 'ਤੇ ਹੈ।
ਯੁਵਰਾਜ ਸਿੰਘ ਨੂੰ ਛੱਡਿਆ ਪਿੱਛੇ
ਯੁਵਰਾਜ ਸਿੰਘ ਨੇ 12 ਦਸੰਬਰ 2009 ਨੂੰ ਮੋਹਾਲੀ ਵਿੱਚ ਸ਼੍ਰੀਲੰਕਾ ਦੇ ਖਿਲਾਫ 23 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸਨ। 12 ਦਸੰਬਰ ਯੁਵਰਾਜ ਦਾ ਜਨਮਦਿਨ ਹੈ।
12 ਦਸੰਬਰ ਨੂੰ ਯੁਵਰਾਜ ਦਾ ਜਨਮਦਿਨ
ਕੁਲਦੀਪ ਟੀ-20 'ਚ ਆਪਣੇ ਜਨਮਦਿਨ 'ਤੇ ਬੇਹਤਰੀਨ ਗੇਂਦਬਾਜ਼ੀ ਕਰਨ ਵਾਲੇ ਗੇਂਦਬਾਜ਼ਾਂ ਦੀ ਸੂਚੀ 'ਚ ਪਹਿਲੇ ਨੰਬਰ 'ਤੇ ਆ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਵਨਿੰਦੂ ਹਸਾਰੰਗਾ ਦੇ ਨਾਂ ਸੀ, ਜਿਨਾਂ ਨੇ ਇਸ ਸਾਲ ਜੋਹਾਨਸਬਰਗ 'ਚ ਦੱਖਣੀ ਅਫਰੀਕਾ ਖਿਲਾਫ 9 ਦੌੜਾਂ 'ਤੇ 4 ਵਿਕਟਾਂ ਲਈਆਂ ਸਨ।
ਬੇਹਤਰੀਨ ਗੇਂਦਬਾਜ਼ੀ
ਕੁਲਦੀਪ ਆਪਣੇ ਜਨਮਦਿਨ 'ਤੇ ਟੀ-20 ਅੰਤਰਰਾਸ਼ਟਰੀ 'ਚ ਗੇਂਦਬਾਜ਼ੀ ਕਰਨ ਵਾਲਾ ਭਾਰਤ ਦਾ ਤੀਜਾ ਗੇਂਦਬਾਜ਼ ਹੈ। ਉਨ੍ਹਾਂ ਤੋਂ ਪਹਿਲਾਂ ਯੁਵਰਾਜ ਸਿੰਘ ਅਤੇ ਰਵਿੰਦਰ ਜਡੇਜਾ (6 ਦਸੰਬਰ) ਨੇ ਇਹ ਕੰਮ ਕੀਤਾ ਸੀ।
ਅੰਤਰਰਾਸ਼ਟਰੀ 'ਚ ਗੇਂਦਬਾਜ਼ੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਦੂਤਾਵਾਸ ਅਤੇ ਹਾਈ ਕਮਿਸ਼ਨਰ ਵਿਚਕਾਰ ਕਿਸ ਦਾ ਰੁਤਬਾ ਉੱਚਾ ?
Learn more