ਟੀਮ ਇੰਡੀਆ ਦੇ ਇਨ੍ਹਾਂ 3 ਮਹਾਨ ਖਿਡਾਰੀਆਂ ਦਾ ਇੱਕੋ ਦਿਨ ਹੈ ਜਨਮਦਿਨ
6 Dec 2023
TV9 Punjabi
ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੁਣ ਦੱਖਣੀ ਅਫਰੀਕਾ ਦੌਰੇ 'ਤੇ ਜਾਵੇਗੀ। ਇਸ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ।
ਟੀਮ ਇੰਡੀਆ ਦਾ ਐਲਾਨ
Credit: AFP/PTI
ਚੋਣਕਾਰਾਂ ਨੇ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਖਿਲਾਫ ਤਿੰਨ ਦਿੱਗਜ ਖਿਡਾਰੀਆਂ ਨੂੰ ਉਪ ਕਪਤਾਨੀ ਦੀ ਜ਼ਿੰਮੇਵਾਰੀ ਵੀ ਦਿੱਤੀ ਹੈ।
ਦਿੱਗਜ ਬਣਿਆ ਉਪ ਕਪਤਾਨ
ਖਾਸ ਗੱਲ ਇਹ ਹੈ ਕਿ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ ਇਹ ਜ਼ਿੰਮੇਵਾਰੀ ਉਨ੍ਹਾਂ ਦੇ ਜਨਮਦਿਨ ਦੇ ਨੇੜੇ ਮਿਲੀ ਹੈ ਅਤੇ ਦਿਲਚਸਪ ਇਤਫ਼ਾਕ ਇਹ ਹੈ ਕਿ ਇਹ ਤਿੰਨੋਂ ਮਹਾਨ ਖਿਡਾਰੀ ਇੱਕੋ ਦਿਨ ਭਾਵ 6 ਦਸੰਬਰ ਨੂੰ ਆਪਣਾ ਜਨਮਦਿਨ ਮਨਾਉਂਦੇ ਹਨ।
ਜਨਮਦਿਨ ਦੇ ਨੇੜੇ ਮੌਕਾ ਮਿਲਿਆ
ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਦੇ ਆਖਰੀ 2 ਮੈਚਾਂ 'ਚ ਉਪ ਕਪਤਾਨ ਰਹੇ ਸ਼੍ਰੇਅਸ ਅਈਅਰ ਦਾ ਜਨਮ ਵੀ 6 ਦਸੰਬਰ ਨੂੰ ਹੋਇਆ ਸੀ। 1994 'ਚ ਮੁੰਬਈ 'ਚ ਜਨਮੇ ਸ਼੍ਰੇਅਸ ਨੂੰ ਭਵਿੱਖ ਦਾ ਕਪਤਾਨ ਮੰਨਿਆ ਜਾਂਦਾ ਹੈ।
ਅਈਅਰ ਨੂੰ ਮਿਲੀ ਜ਼ਿੰਮੇਵਾਰੀ
ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਦਾ ਜਨਮਦਿਨ ਵੀ 6 ਦਸੰਬਰ ਨੂੰ ਹੈ। 35 ਸਾਲ ਦੇ ਹੋ ਚੁੱਕੇ ਜਡੇਜਾ ਦੱਖਣੀ ਅਫਰੀਕਾ 'ਚ ਹੋਣ ਵਾਲੀ ਟੀ-20 ਸੀਰੀਜ਼ 'ਚ ਉਪ-ਕਪਤਾਨ ਹੋਣਗੇ। ਜਡੇਜਾ ਨੇ ਕਦੇ ਵੀ ਟੀਮ ਇੰਡੀਆ ਦੀ ਕਪਤਾਨੀ ਨਹੀਂ ਕੀਤੀ ਹੈ।
ਜਡੇਜਾ ਕੋਲ ਵੀ ਮੌਕਾ ਹੈ
ਇਸ ਸੂਚੀ 'ਚ ਅਨੁਭਵੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵੀ ਸ਼ਾਮਲ ਹੈ। 6 ਦਸੰਬਰ ਨੂੰ 30 ਸਾਲ ਦੇ ਹੋ ਚੁੱਕੇ ਬੁਮਰਾਹ ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ 'ਚ ਉਪ ਕਪਤਾਨ ਹੋਣਗੇ।
ਬੁਮਰਾਹ ਵੀ ਪਿੱਛੇ ਨਹੀਂ
ਇਨ੍ਹਾਂ ਤਿੰਨਾਂ 'ਚੋਂ ਬੁਮਰਾਹ ਇਕੱਲੇ ਅਜਿਹੇ ਹਨ, ਜਿਨ੍ਹਾਂ ਨੇ ਟੀਮ ਇੰਡੀਆ ਦੀ ਕਪਤਾਨੀ ਕੀਤੀ ਹੈ। ਬੁਮਰਾਹ ਨੇ ਇੰਗਲੈਂਡ ਦੇ ਖਿਲਾਫ ਇੱਕ ਟੈਸਟ ਅਤੇ ਆਇਰਲੈਂਡ ਦੇ ਖਿਲਾਫ 3 ਟੀ-20 ਵਿੱਚ ਟੀਮ ਇੰਡੀਆ ਦੀ ਕਪਤਾਨੀ ਕੀਤੀ ਸੀ।
ਸਿਰਫ ਬੁਮਰਾਹ ਨੇ ਕਪਤਾਨੀ ਕੀਤੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਨ੍ਹਾਂ ਸਿਹਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਾ ਕਰੋ
Learn more