ਨਿਸ਼ਾਨੇਬਾਜ਼ੀ 'ਚ ਫਿਰ ਮਾਰੀ ਬਾਜ਼ੀ

28 Sep 2023

TV9 Punjabi

ਏਸ਼ੀਅਨ ਗੇਮਜ਼ 2023 'ਚ ਭਾਰਤ ਨੂੰ ਇੱਕ ਹੋਰ ਗੋਲਡ ਮਿਲਿਆ ਹੈ। ਇਹ ਤਮਗਾ ਮੈਨਜ਼ 10 ਮੀਟਰ ਏਅਰ ਪਿਸਟਲ ਟੀਮ ਨਿਸ਼ਾਨੇਬਾਜ਼ੀ ਪ੍ਰਤੀਯੋਗਤਾ 'ਚ ਆਇਆ ਹੈ। ਭਾਰਤ ਦੇ ਸਰਬਜੋਤ ਸਿੰਘ, ਅਰਜ਼ੁਨ ਸਿੰਘ  ਅਤੇ ਸ਼ਿਵਾ ਨਰਵਾਲ ਨੇ ਇਹ ਤਮਗਾ ਦੇਸ਼ ਦੀ ਝੋਲੀ ਪਾਇਆ  ਹੈ।

ਏਸ਼ੀਅਨ ਗੇਮਜ਼ 'ਚ ਗੋਲਡ

ਫਾਈਨਲ 'ਚ ਭਾਰਤ ਨੇ ਇੱਕ ਸਖ਼ਤ ਮੁਕਾਬਲੇ 'ਚ ਚੀਨ ਨੂੰ ਮਾਤ ਦਿੱਤੀ। ਭਾਰਤ ਨੇ ਚੀਨ ਨੂੰ ਸਿਰਫ਼ ਇੱਕ ਅੰਕ ਦੇ ਅੰਤਰ ਨਾਲ ਮਾਤ ਦਿੱਤੀ। ਭਾਰਤ ਨੇ ਫਾਈਨਲ ਮੁਕਾਬਲੇ 'ਚ ਕੁੱਲ 1734 ਦਾ ਸਕੋਰ ਹਾਸਿਲ ਕਿੱਤਾ। ਉੱਥੇ ਹੀ ਚੀਨ ਦੀ ਟੀਮ ਇੱਕ ਅੰਕ ਨਾਲ ਪਿੱਛੇ ਰਹਿ ਗਈ।

ਚੀਨ ਨੂੰ ਦਿੱਤੀ ਮਾਤ

ਇਸ ਦੇ ਨਾਲ ਹੀ ਸਰਬਜੋਤ ਅਤੇ ਅਰਜੁਨ ਨੇ ਇੰਡਿਵਿਜ਼ੂਅਲ ਇਵੈਂਟ ਦੇ ਫਾਈਨਲ ਦੇ ਲਈ ਕਵਾਲਿਫਾਈ ਕਰ ਲਿਆ ਹੈ, ਜਿਸ 'ਚ ਕੁੱਲ 8 ਨਿਸ਼ਾਨੇਬਾਜ਼ ਹਿੱਸਾ ਲੈਣਗੇ।

ਸਰਬਜੋਤ, ਅਰਜੁਨ ਨੂੰ ਫਾਅਦਾ

ਇਸ ਤੋਂ ਪਹਿਲਾ ਬੁੱਧਵਾਰ ਨੂੰ ਮਹਿਲਾ ਨਿਸ਼ਾਨੇਬਾਜ਼ੀ 'ਚ ਸਿਫਤ ਕੌਰ ਸਮਰਾ ਨੇ 50 ਮੀਟਰ ਰਾਈਫਲ 3 ਪੋਜ਼ੀਸ਼ਨ 'ਚ ਭਾਰਤ ਦੀ ਝੋਲੀ ਗੋਲਡ ਪਾਇਆ ਸੀ। ਇਸ ਈਵੈਂਟ 'ਚ ਆਸ਼ੀ ਚੋਕਸੀ ਨੇ ਬ੍ਰੋਂਜ਼ ਮੈਡਲ ਜਿੱਤਿਆ ਸੀ।

ਸਿਫਤ ਕੌਰ ਨੇ ਕੀਤਾ ਕਮਾਲ

ਸਿਫਤ ਨੇ ਟੀਮ ਈਵੈਂਟ 'ਚ 50 ਮੀਟਰ ਰਾਈਫਲ 3 ਪੁਜ਼ੀਸ਼ਨ 'ਚ ਸਿਲਵਰ ਮੈਡਲ ਜਿੱਤਿਆ ਸੀ। ਸਿਫਤ ਦੇ ਨਾਲ-ਨਾਲ ਆਸ਼ੀ ਚੋਕਸੀ, ਮਾਨਿਨੀ ਕੌਸ਼ਿਕ ਨੇ ਦੇਸ਼ ਲਈ ਮੈਡਲ ਜਿੱਤੇ ਸਨ।

ਟੀਮ ਈਵੈਂਟ 'ਚ ਵੀ ਸਫ਼ਲ

ਮਨੂ ਭਾਕਰ, ਈਸ਼ਾ ਸਿੰਘ ਤੇ ਰਿਦਮ ਸਾਂਗਵਾਨ ਨੇ ਵੀ ਕੁੱਲ 1759 ਅੰਕ ਹਾਸਲ ਕਰਕੇ ਮਹਿਲਾਵਾਂ ਦੇ 25 ਮੀਟਰ ਪਿਸਟਲ ਟੀਮ ਈਵੈਂਟ 'ਚ ਗੋਲਡ ਜਿੱਤਿਆ ਹੈ। ਈਸ਼ਾ ਨੇ 25 ਮੀਟਰ ਪਿਸਟਲ ਵਿਅਕਤੀਗਤ ਮੁਕਾਬਲੇ 'ਚ 34 ਅੰਕਾਂ ਨਾਲ ਸਿਲਵਰ ਮੈਡਲ ਵੀ ਜਿੱਤਿਆ ਹੈ।

ਮਨੂ ਭਾਕਰ ਨੇ ਵੀ ਮੈਡਲ ਜਿੱਤਿਆ

ਅਨੰਤ ਜੀਤ ਸਿੰਘ ਨਰੂਕਾ ਨੇ ਮੈਨਜ਼ ਦੇ ਸਕੀਟ ਮੁਕਾਬਲੇ 'ਚ ਸਿਲਵਰ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਅਨੰਤ ਨੇ ਅੰਗਦ ਵੀਰ ਸਿੰਘ ਬਾਜਵਾ ਅਤੇ ਗੁਰਜੋਤ ਖੰਗੂੜਾ ਦੇ ਨਾਲ ਟੀਮ ਈਵੈਂਟ 'ਚ ਵੀ ਬ੍ਰੋਂਜ ਮੈਡਲ ਜਿੱਤਿਆ ਸੀ। ਤਿੰਨਾਂ ਨੇ ਟੀਮ ਮੁਕਾਬਲੇ ਵਿੱਚ 355 ਅੰਕਾਂ ਨਾਲ ਬ੍ਰੋਂਜ਼ ਮੈਡਲ ਜਿੱਤਿਆ ਸੀ।

ਸਕੀਟ 'ਚ ਚਾਂਦੀ

ਅਕਤੂਬਰ 'ਚ ਬਣਾ ਰਹੇ ਹੋ ਘੁੰਮਣ ਦਾ ਪਲਾਨ, ਇਨ੍ਹਾਂ ਥਾਵਾਂ ਦਾ ਕਰੋ Trip Plan