ਵਨਡੇ ਤੋਂ ਵਾਰਨਰ ਨੇ ਲਿਆ ਸੰਨਿਆਸ, ਹੁਣ ਕੀ?

1 Jan 2024

TV9Punjabi

ਡੇਵਿਡ ਵਾਰਨਰ ਵਨਡੇ ਤੋਂ ਸੰਨਿਆਸ ਲੈ ਚੁੱਕੇ ਹਨ ਪਰ ਇਸ ਘੋਸ਼ਣਾ ਦੇ ਨਾਲ ਉਨ੍ਹਾਂ ਨੇ ਇੱਕ ਹੋਰ ਗੱਲ ਕਹੀ ਹੈ।

ਵਨਡੇ ਤੋਂ ਸੰਨਿਆਸ

Pic Credit: PTI/AFP/Twitter

ਡੇਵਿਡ ਵਾਰਨਰ ਨੇ ਕਿਹਾ ਕਿ ਜੇਕਰ ਆਸਟ੍ਰੇਲੀਆ ਚਾਹੇ ਤਾਂ ਉਹ ਸੰਨਿਆਸ ਤੋਂ ਵਾਪਸੀ ਕਰ ਸਕਦੇ ਹਨ।

ਡੇਵਿਡ ਵਾਰਨਰ

ਹਾਲਾਂਕਿ ਉਨ੍ਹਾਂ ਦੇ ਕਹਿਣ ਮੁਤਾਬਕ ਵਾਰਨਰ ਅਜਿਹਾ ਸਿਰਫ 2025 'ਚ ਹੋਣ ਵਾਲੀ ਚੈਂਪੀਅਨਸ ਟਰਾਫੀ ਲਈ ਕਰਦੇ ਨਜ਼ਰ ਆਉਣਗੇ।

ਚੈਂਪੀਅਨਸ ਟਰਾਫੀ

ਸਿਡਨੀ 'ਚ ਵਨਡੇ ਤੋਂ ਸੰਨਿਆਸ ਦਾ ਐਲਾਨ ਕਰਦੇ ਹੋਏ ਵਾਰਨਰ ਨੇ ਕਿਹਾ ਕਿ ਜੇਕਰ ਉਹ ਅਗਲੇ ਦੋ ਸਾਲਾਂ ਤੱਕ ਖੇਡਣਾ ਜਾਰੀ ਰੱਖਦੇ ਹਨ ਅਤੇ ਆਸਟ੍ਰੇਲੀਆਈ ਟੀਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ ਤਾਂ ਉਹ ਚੈਂਪੀਅਨਸ ਟਰਾਫੀ 2025 'ਚ ਖੇਡ ਸਕਦੇ ਹਨ।

ਟਰਾਫੀ 2025

ਤੁਹਾਨੂੰ ਦੱਸ ਦੇਈਏ ਕਿ ਵਾਰਨਰ ਨੇ ਅਚਾਨਕ ਵਨਡੇ ਕ੍ਰਿਕਟ ਛੱਡਣ ਦੀ ਗੱਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਵਨਡੇ ਛੱਡ ਚੌਂਕਾਇਆ

ਇਸ ਤੋਂ ਪਹਿਲਾਂ ਉਹ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਪਾਕਿਸਤਾਨ ਦੇ ਖਿਲਾਫ ਘਰੇਲੂ ਮੈਦਾਨ 'ਤੇ ਸਿਡਨੀ 'ਚ ਖੇਡਿਆ ਜਾਣ ਵਾਲਾ ਮੈਚ ਉਨ੍ਹਾਂ ਦਾ ਆਖਰੀ ਟੈਸਟ ਹੋਵੇਗਾ।

ਪਹਿਲਾਂ ਦੀ ਘੋਸ਼ਨਾ

ਹਾਲਾਂਕਿ ਟੈਸਟ ਅਤੇ ਵਨਡੇ ਛੱਡ ਚੁੱਕੇ ਵਾਰਨਰ ਟੀ-20 ਕ੍ਰਿਕਟ 'ਚ ਖੇਡਣਾ ਜਾਰੀ ਰੱਖਣਗੇ।

T201 ਵਿੱਚ ਖੇਡਣਗੇ

ਪੰਜਾਬ 'ਚ ਨਵੇਂ ਸਾਲ ਦੀ ਸ਼ੁਰੂਆਤ, ਆਂਗਣਵਾੜੀ ਕੇਂਦਰਾਂ ਦਾ ਬਦਲਿਆ ਸਮਾਂ